ਗੁਰਵਿੰਦਰ ਬਰਾੜ ਦਾ ਨਵਾਂ ਗੀਤ ‘ਤੇਰਾ ਚੰਨ’ ਰਿਲਿਜ਼

ਆਕਲੈਂਡ- ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਵਿੰਦਰ ਬਰਾੜ ਹਮੇਸ਼ਾ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦੇ ਦਿਲ ਵਿੱਚ ਜਗ੍ਹਾਂ ਬਣਾਉਦੇ ਆਏ ਹਨ। ਉਹਨਾਂ ਦਾ ਨਵਾਂ ਗੀਤ ‘ ਤੇਰਾ ਚੰਨ ‘ 2 ਦਿਨ ਪਹਿਲਾਂ ਹੀ ਰਿਲਿਜ਼ ਹੋਇਆ ਹੈ। ਦੀਪਕ ਢਿੱਲੋਂ ਅਤੇ ਗੁਰਵਿੰਦਰ ਬਰਾੜ ਦੀ ਅਵਾਜ਼ ਵਿੱਚ ਗਾਇਆ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਅਤੇ ਯੂਟਿਊਬ ਤੇ 1.2 ਮਿਲਿਅਨ ਵਾਰ ਦੇਖਿਆ ਗਿਆ ਹੈ। ਗੁਰਵਿੰਦਰ ਬਰਾੜ ਵੱਲੋਂ ਇਸਦੇ ਬੋਲਾਂ ਨੂੰ ਜਿਹਨਾਂ ਸੋਹਣਾ ਲਿਖਿਆ ਗਿਆ ਉਹਨਾਂ ਹੀ ਸੁਰੀਲਾ ਗਾਇਆ ਗਿਆ ਹੈੇੇ। ਇਸ ਗੀਤ ਨੂੰ ਸੰਗੀਤ ਕੰਪਨੀ ਟੀ-ਸਿਰਿਜ਼ ਆਪਣਾ ਪੰਜਾਬ ਵੱਲੋਂ ਪੇਸ਼ ਕੀਤਾ ਗਿਆ ਹੈ। ਇਸਦੀ ਵੀਡੀਓ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਫਤਿਹ ਚਾਹਲ ਵੱਲੋਂ ਤਿਆਰ ਕੀਤਾ ਗਿਆ ਅਤੇ ਸੰਗੀਤਕ ਧੁੰਨਾਂ ਮਿਊਜ਼ਿਕ ਇਮਪਾਈਰ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਵਿੱਚ ਮੁੰਡੇ ਕੁੜੀ ਦੇ ਪਿਆਰ ਵਿੱਚ ਹੁੰਦੀ ਨੋਕ-ਝੋਕ ਨੂੰ ਬਹੁਤ ਹੀ ਚੁਲਬੁਲੇ ਅੰਦਾਜ਼ ਵਿੱਚ ਦਿਖਾਇਆ ਗਿਆ ਹੈ।
ਇਹ ਗੀਤ ਹਰ ਪਲੇਟਫਾਰਮ ’ਤੇ ਮੁਹੱਈਆ ਹੈ ਤੇ ਯੂਟਿਊਬ ’ਤੇ ਦੁਨੀਆ ਭਰ ’ਚੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ‘ਤੇਰਾ ਚੰਨ’ ਗੀਤ ਦੇ ਰਿਲਿਜ਼ ਹੋਣ ਮਹਿਕ ਏ ਵਤਨ ਦੇ ਸੰਪਾਦਕ ਹਰਦੇਵ ਬਰਾੜ, ਪ੍ਰਸਿੱਧ ਗਾਇਕ ਹਰਦੇਵ ਮਾਹੀਨੰਗਲ ਅਤੇ ਕਾਲਾ ਬਰਾੜ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ। ਇਸਦੀ ਵੀਡਿਓ ਦੇ ਲਿੰਕ ਕਲਿੱਕ ਕਰਕੇ https://youtu.be/BlYEXOfPQ28 ਤੁਸੀ ਇਸ ਗੀਤ ਦੇਖ ਸਕਦੇ ਹੋ।

Add a Comment

Your email address will not be published. Required fields are marked *