ਰੂਸ ਨੇ ਯੂਕਰੇਨ ਦੇ ਪੂਰਬੀ ਸ਼ਹਿਰ ’ਤੇ ਰਾਤ ਭਰ ਰਾਕੇਟ ਦਾਗ਼ੇ

ਸਲੋਵਿਆਂਸਕ (ਯੂਕਰੇਨ), 10 ਸਤੰਬਰ– : ਰੂਸ ਵੱਲੋਂ ਯੂਕਰੇਨ ਦੇ ਪੂਰਬੀ ਸ਼ਹਿਰ ਸਲੋਵਿਆਂਸਕ ਵਿੱਚ ਰਾਤ ਭਰ ਲਗਾਤਾਰ ਰਾਕੇਟ ਅਤੇ ਗੋਲੇ ਦਾਗੇ ਜਾਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਰੂਸੀ ਹਮਲੇ ਦੌਰਾਨ ਪਾਰਕਾਂ, ਰਿਹਾਇਸ਼ੀ ਇਮਾਰਤਾਂ ਵਿੱਚ ਬੰਬਾਰੀ ਕਾਰਨ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਈ ਥਾਈਂ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ। ਰੂਸੀ ਬਲਾਂ ਨੇ ਦੱਖਣ-ਪੂਰਬੀ ਖੇਤਰ ਵਿੱਚ ਗਿਆਰਾਂ ਕਿਲੋਮੀਟਰ ਤੋਂ ਵੱਧ ਇਲਾਕੇ ਵਿੱਚ ਹਮਲਾ ਕੀਤਾ। ਹਮਲੇ ਦੌਰਾਨ ਨੁਕਸਾਨੀ ਗਈ ਇਮਾਰਤ ਵਿੱਚ ਰਹਿੰਦੀ 75 ਸਾਲਾ ਰਾਇਸਾ ਸਮਾਇਲਕੋਵਾ ਨੇ ਦੱਸਿਆ ਕਿ ਹੁਣ ਜੋ ਕੁੱਝ ਵੀ ਵਾਪਰ ਰਿਹਾ ਹੈ, ਇਹ ਨਾ ਸਿਰਫ਼ ਡਰਾਉਣਾ ਸਗੋਂ ਭਿਆਨਕ ਵੀ ਹੈ। ਉਸ ਨੇ ਦੱਸਿਆ ਉਹ ਅਤੇ ਉਸ ਦੇ ਪਤੀ ਇੱਥੋਂ ਕਿਤੇ ਹੋਰ ਜਾਣ ਦਾ ਬੋਝ ਵੀ ਨਹੀਂ ਉਠਾ ਸਕਦੇ। ਰਾਇਸਾ ਨੇ ਕਿਹਾ ਕਿ ਕੋਈ ਬੇਵਕੂਫ਼ ਹੀ ਹੋਵੇਗਾ ਜੋ ਅਜਿਹੇ ਹਾਲਾਤ ਵਿੱਚ ਵੀ ਨਹੀਂ ਡਰੇਗਾ ਪਰ ਉਨ੍ਹਾਂ ਕੋਲ ਇੱਥੇ ਰਹਿਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। 

Add a Comment

Your email address will not be published. Required fields are marked *