ਦੀਪਾ ਸ਼ੇਰਗਿੱਲ ਨੇ ਕੈਨੇਡਾ ‘ਚ ਜਿੱਤਿਆ ਸੋਨ ਤਮਗ਼ਾ
August 19, 2023
ਜਲੰਧਰ ਦੇ ਰਹਿਣ ਵਾਲੇ ਦੀਪਾ ਸ਼ੇਰਗਿੱਲ ਨੇ ਕੈਨੇਡਾ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਕੈਨੇਡਾ ਵਿਖੇ ਵਿਸ਼ਵ ਪੁਲਸ ਖੇਡਾਂ ਦੌਰਾਨ ਬਾਡੀ ਬਿਲਡਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਜਿੱਤਦਿਆਂ ਸੋਨ ਤਮਗਾ ਹਾਸਲ ਕੀਤਾ ਹੈ। ਦੀਪਾ ਸ਼ੇਰਗਿੱਲ ਪਿੰਡ ਜਮਸ਼ੇਰ ਖ਼ਾਸ ਦਾ ਰਹਿਣ ਵਾਲਾ ਹੈ।

