ਬੋਨੀ ਕਪੂਰ ਨੇ ਮਰਹੂਮ ਪਤਨੀ ਸ਼੍ਰੀਦੇਵੀ ਦੀਆਂ ਇਨ੍ਹਾਂ ਖ਼ਾਸ ਯਾਦਾਂ ਨੂੰ ਕੀਤਾ ਤਾਜਾ

ਨਵੀਂ ਦਿੱਲੀ : ਬਾਲੀਵੁੱਡ ਦੀ ਚਾਂਦਨੀ ਯਾਨੀ ਅਦਾਕਾਰਾ ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਯਾਦਾਂ ਹਾਲੇ ਵੀ ਉਨ੍ਹਾਂ ਦੇ ਚਹੇਤਿਆਂ ਨਾਲ ਹਨ। ਅੱਜ ਵੀ ਪ੍ਰਸ਼ੰਸਕ ਸ਼੍ਰੀਦੇਵੀ ਦੀਆਂ ਫ਼ਿਲਮਾਂ ਨੂੰ ਪਸੰਦ ਕਰਦੇ ਹਨ। ਬੀਤੇ ਦਿਨੀਂ ਸ਼੍ਰੀਦੇਵੀ ਦੀ 60ਵੀਂ ਬਰਥ ਐਨੀਵਰਸਰੀ ਸੀ। ਇਸ ਮੌਕੇ ਬੋਨੀ ਕਪੂਰ ਨੇ ਆਪਣੀ ਮਰਹੂਮ ਪਤਨੀ ਲਈ ਇੱਕ ਖੂਬਸੂਰਤ ਤਸਵੀਰ ਪੋਸਟ ਕੀਤੀ ਅਤੇ ਗੂਗਲ ਨੇ ਅਦਾਕਾਰਾ ਨੂੰ ਸ਼ਰਧਾਂਜਲੀ ਵੀ ਦਿੱਤੀ।

ਸ਼੍ਰੀਦੇਵੀ ਦੇ ਜਨਮਦਿਨ ਮੌਕੇ ‘ਤੇ ਬੋਨੀ ਕਪੂਰ ਨੇ ਆਪਣੇ ਇੰਸਟਾਗ੍ਰਾਮ ‘ਤੇ ਉਨ੍ਹਾਂ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤ, ਜਿਸ ‘ਚ ਬੋਨੀ ਸ਼੍ਰੀਦੇਵੀ ਨੂੰ ਗਲੇ ਲਗਾਉਂਦੇ ਹੋਏ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੀ ਕੈਪਸ਼ਨ ‘ਚ ਬੋਨੀ ਨੇ ਲਿਖਿਆ, ”ਜਨਮਦਿਨ ਮੁਬਾਰਕ। ਇਸ ਦੇ ਨਾਲ ਹਾਰਟ ਇਮੋਜ਼ੀ ਵੀ ਬਣਾਏ ਗਏ ਹਨ।”

ਬੋਨੀ ਦੇ ਨਾਲ ਉਨ੍ਹਾਂ ਦੀ ਛੋਟੀ ਧੀ ਖੁਸ਼ੀ ਕਪੂਰ ਨੇ ਵੀ ਆਪਣੀ ਮਾਂ ਨਾਲ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਸ਼੍ਰੀਦੇਵੀ ਖੁਸ਼ੀ ਅਤੇ ਜਾਹਨਵੀ ਕਪੂਰ ਨਜ਼ਰ ਆ ਰਹੀ ਹੈ। ਇਹ ਉਸ ਦੇ ਬਚਪਨ ਦੀ ਤਸਵੀਰ ਹੈ। ਤਸਵੀਰ ‘ਚ ਸ਼੍ਰੀਦੇਵੀ ਆਪਣੀਆਂ ਧੀਆਂ ਨਾਲ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਇਸ ਦੇ ਕੈਪਸ਼ਨ ‘ਚ ਖੁਸ਼ੀ ਨੇ ਲਿਖਿਆ, ”ਹੈਪੀ ਬਰਥਡੇ ਮਮਾ।”

ਇਸ ਤੋਂ ਇਲਾਵਾ ਸਰਚ ਇੰਜਨ ਗੂਗਲ ਨੇ ਵੀ ਦਿੱਗਜ ਸਿਤਾਰੇ ਨੂੰ ਉਨ੍ਹਾਂ ਦੀ 60ਵੇਂ ਜਨਮਦਿਨ ‘ਤੇ ਯਾਦ ਕੀਤਾ। ਉਸ ਨੇ ਅਦਾਕਾਰਾ ਦਾ ਇੱਕ ਬਹੁਤ ਹੀ ਰਚਨਾਤਮਕ ਡੂਡਲ ਸਾਂਝਾ ਕੀਤਾ। ਗੂਗਲ ਨੇ ਆਪਣੇ ਹੋਮਪੇਜ ‘ਤੇ ਮੁੰਬਈ ਸਥਿਤ ਮਹਿਮਾਨ ਕਲਾਕਾਰ ਭੂਮਿਕਾ ਮੁਖਰਜੀ ਦੀ ਖੂਬਸੂਰਤ ਤਸਵੀਰ ਨਾਲ ਸ਼੍ਰੀਦੇਵੀ ਨੂੰ ਯਾਦ ਕੀਤਾ ਹੈ। ਸ਼੍ਰੀਦੇਵੀ ਨੇ 24 ਫਰਵਰੀ 2018 ਨੂੰ ਦੁਬਈ ਵਿੱਚ ਆਖਰੀ ਸਾਹ ਲਿਆ ਸੀ। ਹੋਟਲ ਦੇ ਕਮਰੇ ਦੇ ਬਾਥਟਬ ‘ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

Add a Comment

Your email address will not be published. Required fields are marked *