ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੇ ਰਿਸ਼ਤੇ ‘ਚ ਆਈ ਦਰਾਰ, ਇਹ ਪੋਸਟ ਵੀ ਹੋ ਗਈ ਵਾਇਰਲ

ਮੁੰਬਈ : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਆਪਣੇ ਸ਼ੋਅ ‘ਮੂਵਿੰਗ ਇਨ ਵਿਦ ਮਲਾਇਕਾ’ ‘ਚ ਰੁੱਝੀ ਹੋਈ ਹੈ, ਜਿਸ ‘ਚ ਅਦਾਕਾਰਾ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਕ੍ਰਿਪਟਿਕ ਪੋਸਟ ਸ਼ੇਅਰ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ।

ਦਰਅਸਲ, ਮਲਾਇਕਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਹਲਕੇ ਪੀਲੇ ਰੰਗ ਦੇ ਪਹਿਰਾਵੇ ‘ਚ ਖਿੜਕੀ ਦੇ ਬਾਹਰ ਝਾਕਦੀ ਨਜ਼ਰ ਆ ਰਹੀ ਹੈ। ਤਸਵੀਰ ‘ਚ ਮਲਾਇਕਾ ਦੇ ਕੋਲ ਉਸ ਦਾ ਕੁੱਤਾ ਵੀ ਖੜ੍ਹਾ ਨਜ਼ਰ ਆ ਰਿਹਾ ਹੈ, ਜੋ ਮਲਾਇਕਾ ਨੂੰ ਦੇਖ ਰਿਹਾ ਹੈ। 

PunjabKesari

ਦੱਸ ਦਈਏ ਕਿ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਮਲਾਇਕਾ ਅਰੋੜਾ ਨੇ ਕੈਪਸ਼ਨ ‘ਚ ਲਿਖਿਆ, ‘ਕਿਸੇ ਨੂੰ ਲੱਭੋ ਜੋ ਤੁਹਾਨੂੰ ਉਸੇ ਤਰ੍ਹਾਂ ਦੇਖੇ ਜਿਸ ਤਰ੍ਹਾਂ ਕੈਸਪਰ ਮੈਨੂੰ ਦੇਖਦਾ ਹੈ।’ ਇਸ ਪੋਸਟ ‘ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ‘ਸਿਰਫ਼ ਇਕ ਮਾਂ ਹੀ ਆਪਣੇ ਬੱਚਿਆਂ ਨੂੰ ਸੌਂਦੇ ਹੋਏ ਇਸ ਤਰ੍ਹਾਂ ਦੇਖਦੀ ਹੈ’ ਜਦਕਿ ਦੂਜੇ ਨੇ ਲਿਖਿਆ ਕਿ ‘ਤੁਹਾਡੀ ਖ਼ੂਬਸੂਰਤੀ ਦਿਨੋਂ-ਦਿਨ ਵਧ ਰਹੀ ਹੈ.. ਕੀ ਰਾਜ਼ ਹੈ?’

ਦੱਸ ਦੇਈਏ ਕਿ ਅਰਬਾਜ਼ ਖ਼ਾਨ ਤੋਂ ਤਲਾਕ ਲੈਣ ਤੋਂ ਬਾਅਦ ਮਲਾਇਕਾ ਅਰੋੜਾ ਹੁਣ ਹੈਂਡਸਮ ਹੰਕ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਦੋਵੇਂ ਅਕਸਰ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਇਹ ਜੋੜੇ ਅਕਸਰ ਲੰਚ ਡੇਟ ਅਤੇ ਪਾਰਟੀਆਂ ‘ਚ ਇਕੱਠੇ ਸਪਾਟ ਹੁੰਦੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ ਅਤੇ ਉਹ ਇਨ੍ਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ।

Add a Comment

Your email address will not be published. Required fields are marked *