ਸ਼ਾਨੋ ਸ਼ੌਕਤ ਨਾਲ ਨਿਬੜਿਆ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦਾ ਕਬੱਡੀ ਕੱਪ

ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ 30ਵੇਂ ਕੈਨੇਡਾ ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ’ਚ ਕੈਨੇਡਾ ਈਸਟ ਤੇ ਅਮਰੀਕਾ ਦਰਮਿਆਨ ਖੇਡਿਆ ਗਿਆ। ਕੈਨੇਡਾ ਈਸਟ ਨੇ ਤੀਜੀ ਵਾਰ ਬਾਜ਼ੀ ਮਾਰੀ।  ਫਾਈਨਲ ਮੈਚ ’ਚ ਅਮਰੀਕਾ ਤੇ ਕੈਨੇਡਾ ਈਸਟ ਦੇ ਰੇਡਰਾਂ ਤੇ ਜਾਫੀਆਂ ’ਤੇ ਡਾਲਰਾਂ ਦਾ ਮੀਂਹ ਵਰ੍ਹਿਆ।

ਬੜੇ ਹੀ ਰੋਮਾਂਚਕ ਫਾਈਨਲ ਮੁਕਾਬਲੇ ’ਚ ਕੈਨੇਡਾ ਈਸਟ (52) ਨੇ ਅਮਰੀਕਾ (45) ਨੂੰ 7 ਅੰਕਾਂ ਨਾਲ ਹਰਾ ਕੇ 30ਵੇਂ ਕੈਨੇਡਾ ਕਬੱਡੀ ਕੱਪ ’ਤੇ ਕਬਜ਼ਾ ਕਰ ਲਿਆ। ਕੈਨੇਡਾ ਕੱਪ ’ਚ ਵਰਿੰਦਰ ਸਿੰਘ ਉਰਫ ਰਵੀ ਸਾਹੋਕੇ ਬੈਸਟ ਸਟਾਪਰ ਤੇ ਰਵੀ ਦਿਓੜਾ ਬੈਸਟ ਰੇਡਰ ਰਿਹਾ, ਉਸ ਨੇ 24 ਰੇਡਾਂ ਪਾਈਆਂ ਤੇ 24 ਨੰਬਰ ਲਏ। ਫਾਈਨਲ ’ਚ ਸੁਲਤਾਨ, ਪਾਲਾ ਜਲਾਲਪੁਰੀਆ, ਚਿੱਤਪਾਲ ਚਿੱਟੀ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

Add a Comment

Your email address will not be published. Required fields are marked *