ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਨੌਜਵਾਨ ‘ਤੇ ਲੱਗਾ ਔਰਤ ਨੂੰ ਕਤਲ ਕਰਨ ਦਾ ਦੋਸ਼

ਆਕਲੈਂਡ : ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਭਾਰਤੀ ਮੂਲ ਦੇ ਇਕ 30 ਸਾਲਾ ਨੌਜਵਾਨ ‘ਤੇ ਇਕ 21 ਸਾਲਾ ਔਰਤ ਨੂੰ ਕਤਲ ਕਰਨ ਦੇ ਦੋਸ਼ ਲੱਗੇ ਹਨ।ਉਸ ‘ਤੇ ਅਗਲੇ ਸਾਲ ਮਈ 2024 ਵਿਚ ਕੇਸ ਚੱਲੇਗਾ ਅਤੇ ਉਦੋਂ ਤੱਕ ਉਸ ਨੂੰ ਹਿਰਾਸਤ ਵਿਚ ਰੱਖਿਆ ਜਾਵੇਗਾ। ਅਫਗਾਨੀ ਮੂਲ ਦੀ ਔਰਤ ਫਰਜ਼ਾਨਾ ਯਾਕੂਬੀ ਦੇ ਕਤਲ ਦੇ ਦੋਸ਼ ਵਿਚ ਨੌਜਵਾਨ ਦੀ ਪਛਾਣ ਆਕਲੈਂਡ ਹਾਈਕੋਰਟ ਵਿਚ ਜਸਟਿਸ ਸੈਲੀ ਫਿਟਜ਼ਗਰਾਲਡ ਦੀ ਅਦਾਲਤ ਵਿਚ ਕੰਵਰਪਾਲ ਸਿੰਘ ਵਜੋਂ ਹੋਈ, ਜੋ ਈਸਟ ਆਕਲੈਂਡ ਵਿਚ ਰਹਿੰਦਾ ਸੀ। ਉਸ ਦਾ ਨਾਂ ਹੁਣ ਤੱਕ ਗੁਪਤ ਰੱਖਿਆ ਗਿਆ ਸੀ।

ਉਸ ਨੂੰ 20 ਦਸੰਬਰ, 2022 ਨੂੰ ਯਾਕੂਬੀ ਦੇ ਕਤਲ ਤੋਂ ਇਕ ਦਿਨ ਬਾਅਦ ਗ੍ਰਿਫ਼ਤਾਰ ਕਰ ਕੇ ਵਾਇਟਕਰੇ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਕੰਵਰਪਾਲ ਸਿੰਘ ਦੇ ਮਾਪੇ ਭਾਰਤ ਵਿਚ ਰਹਿੰਦੇ ਹਨ। ਜਦੋਂ ਕਿ ਯਾਕੂਬੀ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਵਿਚ ਬਹੁਤ ਹੀ ਨਿਰਾਸ਼ਾਜਨਕ ਮਾਹੌਲ ਵਿਚ ਅਦਾਲਤੀ ਕਾਰਵਾਈ ਵੇਖੀ। ਪਰਿਵਾਰਕ ਮੈਂਬਰਾਂ ਅਨੁਸਾਰ ਯਾਕੂਬੀ ਆਕਲੈਡ ਯੂਨੀਵਰਸਿਟੀ ਆਫ ਟੈਕਨਾਲੋਜੀ ਵਿਚ ਵਕਾਲਤ ਦੀ ਪੜ੍ਹਾਈ ਕਰਦੀ ਸੀ। ਉਸ ਦੇ ਪਿਤਾ ਕਈ ਸਾਲ ਪਹਿਲਾਂ ਤਾਲਿਬਾਨ ਹਕੂਮਤ ਤੋਂ ਬਚ ਕੇ ਸ਼ਰਨਾਰਥੀ ਦੇ ਤੌਰ ‘ਤੇ ਅਫਗਾਨਿਸਤਾਨ ਤੋਂ ਨਿਊਜ਼ੀਲੈਂਡ ਸ਼ਰਨ ਲੈ ਕੇ ਪਹੁੰਚੇ ਸਨ। ਹਾਲਾਂਕਿ ਯਾਕੂਬੀ ਦੇ ਦੋ ਭਰਾ ਤੇ ਤਿੰਨ ਭੈਣਾਂ ਹਨ। ਯਾਕੂਬੀ ਸ਼ੀਆ ਮੁਸਲਿਮ ਭਾਈਚਾਰੇ ਨਾਲ ਸਬੰਧਤ ਸੀ, ਜਿਸ ਨੇ ਆਪਣੇ ਪਰਿਵਾਰ ਨਾਲ ਅਗਲੇ ਸਮੇਂ ਦੌਰਾਨ ਇਰਾਕ ਵਿਚ ਧਾਰਮਿਕ ਯਾਤਰਾ ‘ਤੇ ਜਾਣਾ ਸੀ।

Add a Comment

Your email address will not be published. Required fields are marked *