ਅਮਰੀਕਾ : ਮਸ਼ਹੂਰ ਰੈਪਰ ਕੁਲੀੳ ਦੀ ਲਾਸ ਏਂਜਲਸ ‘ਚ ਮੌਤ

ਵਾਸ਼ਿੰਗਟਨ : ਅਮਰੀਕਾ ਦੇ ਮਸ਼ਹੂਰ ਰੈਪਰ ਕੂਲੀੳ ਦੀ ਲਾਸ ਏਂਜਲਸ (ਕੈਲੀਫੋਰਨੀਆ) ਵਿੱਚ ਆਪਣੇ ਇੱਕ ਦੋਸਤ ਦੇ ਘਰ ਵਿੱਚ ਮੌਤ ਹੋ ਗਈ। ਕੂਲੀਓ (59) ਇਕ ਸਰਵੋਤਮ ਅੰਤਰਰਾਸ਼ਟਰੀ ਹਿੱਪ ਹੌਪ ਸੀ, ਜੋ 1990 ਦੇ ਦਹਾਕੇ ਵਿੱਚ ਆਪਣੇ ਗ੍ਰੈਮੀ-ਜੇਤੂ ਅਵਾਰਡ ਨਾਲ ਹਿੱਟ ਗੈਗਸਟਾ ਦੇ ਪੈਰਾਡਾਈਜ ਨਾਲ ਰਾਸ਼ਟਰੀ ਸੁਰਖ਼ੀਆਂ ਵਿੱਚ ਪ੍ਰਸਿੱਧ ਹੋਇਆ ਸੀ। ਉਸ ਦੇ ਮੈਨੇਜਰ ਜੈਰੇਜ਼ ਪੋਸੀ ਨੇ ਉਸ ਦੀ ਮੌਤ ਦੀ ਪੁਸ਼ਟੀ ਮੀਡੀਆ ਨਾਲ ਸਾਂਝੀ ਕੀਤੀ। 

ਕੂਲੀਓ ਦਾ ਕਾਨੂੰਨੀ ਅਸਲੀ ਨਾਮ ਆਰਟਿਸ ਲਿਓਨ ਆਈਵੀ ਜੂਨੀਅਰ ਸੀ। ਉਹ ਬੁੱਧਵਾਰ ਦੁਪਹਿਰ ਜਦੋਂ ਇੱਕ ਦੋਸਤ ਦੇ ਘਰ ਗਿਆ ਉਦੋਂ ਬਾਥਰੂਮ ਜਾਣ ਦੇ ਕਾਫੀ ਸਮੇਂ ਤੱਕ ਬਾਹਰ ਨਾ ਆਇਆ।ਇਸ ਮਗਰੋਂ ਐਮਰਜੈਂਸੀ ਡਾਕਟਰੀ ਸੇਵਾਵਾਂ ਕਰਮਚਾਰੀਆਂ ਨੂੰ ਬੁਲਾਇਆ ਗਿਆ। ਪਰ ਬਾਥਰੂਮ ਵਿਚੋਂ ਬਾਹਰ ਕੱਢਣ ਤੱਕ ਉਸ ਦੀ ਮੌਤ ਹੋ ਗਈ ਸੀ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਜਾਂਚ ਜਾਰੀ ਹੈ। ਸਰਬੋਤਮ ਅੰਤਰਰਾਸ਼ਟਰੀ ਹਿੱਪ ਹੌਪ ਐਕਟ ਦਾ ਜੇਤੂ ਕੂਲੀਓ ਨੇ ਲੰਡਨ ਵਿੱਚ 1997 MOBO ਅਵਾਰਡਸ ਹਾਸਿਲ ਕੀਤਾ ਸੀ। ਜਿਵੇਂ ਹੀ ਕੂਲੀਓ ਦੀ ਮੌਤ ਦੀ ਖ਼ਬਰ ਫੈਲੀ, ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ, ਦੋਸਤਾਂ ਅਤੇ ਸਾਥੀ ਹਿੱਪ-ਹੌਪ ਸਿਤਾਰਿਆਂ ਨੇ ਸ਼ਰਧਾਂਜਲੀਆਂ ਭੇਜੀਆਂ।

Add a Comment

Your email address will not be published. Required fields are marked *