ਸੈਮਸੰਗ ਨੇ ਸਭ ਤੋਂ ਵੱਧ ਸਮਾਰਟਫੋਨ ਭਾਰਤ ਤੋਂ ਭੇਜੇ ਵਿਦੇਸ਼

ਨਵੀਂ ਦਿੱਲੀ  – ਸਾਊਥ ਕੋਰੀਆ ਦੀ ਦਿੱਗਜ਼ ਸਮਾਰਟਫੋਨ ਕੰਪਨੀ ਸੈਮਸੰਗ ਭਾਰਤ ਵਿਚ ਸਮਾਰਟਫੋਨ ਅਸੈਂਬਲ ਕਰ ਕੇ ਵਿਦੇਸ਼ ਭੇਜਣ ਵਾਲੀ ਸਭ ਤੋਂ ਵੱਡੀ ਇੰਡੀਵਿਜ਼ੁਅਲ ਕੰਪਨੀ ਬਣ ਗਈ ਹੈ। ਸੈਮਸੰਗ ਨੇ ਸਾਰੀਆਂ ਸਮਾਰਟਫੋਨ ਕੰਪਨੀਆਂ ਨੂੰ ਪਛਾੜ ਕੇ ਪਹਿਲਾ ਰੈਂਕ ਹਾਸਲ ਕੀਤਾ ਹੈ। ਜੇ ਦੂਜੀਆਂ ਕੰਪਨੀਆਂ ਦੀ ਵੀ ਗੱਲ ਕਰੀਏ ਜੋ ਭਾਰਤ ਵਿਚ ਸਮਾਰਟਫੋਨ ਅਸੈਂਬਲ ਕਰ ਕਰੇ ਐਕਸਪੋਰਟ ਕਰ ਰਹੀਆਂ ਹਨ ਤਾਂ ਉਨ੍ਹਾਂ ’ਚ ਵੱਡਾ ਨਾਂ ਤਾਈਵਾਨ ਦੀਆਂ ਕੰਪਨੀਆਂ ਦਾ ਆਉਂਦਾ ਹੈ। ਤਾਈਵਾਨ ਦੀ ਉਪਕਰਨ ਮੈਨੂਫੈਕਚਰਿੰਗ ਸਰਵਿਸ (ਈ. ਐੱਮ. ਐੱਸ.) ਕੰਪਨੀਆਂ, ਫਾਕਸਕਾਨ, ਵਿਸਟ੍ਰਾਨ ਅਤੇ ਪੈਗਾਟ੍ਰਾਨ ਦੇਸ਼ ਵਿਚ ਐਪਲ ਇੰਕ ਲਈ ਆਈਫੋਨ ਅਸੈਂਬਲ ਕਰਦੀ ਹੈ ਪਰ ਇਹ ਕੰਪਨੀਆਂ ਵੀ ਸੈਮਸੰਗ ਤੋਂ ਪਿੱਛੇ ਹੀ ਹਨ।

ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਮੁਤਾਬਕ ਵਿੱਤੀ ਸਾਲ 2022-23 ’ਚ ਸੈਮਸੰਗ ਨੇ ਭਾਰਤ ਤੋਂ 4.09 ਅਰਬ ਡਾਲਰ ਦੇ ਸਮਾਰਟਫੋਨ ਐਕਸਪੋਰਟ ਕੀਤੇ ਜੋ 2021 ਦੇ ਮੁਕਾਬਲੇ 42 ਫੀਸਦੀ ਵੱਧ ਹੈ। ਸਾਲ 2021 ਵਿਚ ਸੈਮਸੰਗ ਨੇ ਭਾਰਤ ਤੋਂ 2.8 ਅਰਬ ਡਾਲਰ ਦੇ ਸਮਾਰਟਫੋਨ ਐਕਸਪੋਰਟ ਕੀਤੇ ਸਨ ਜੋ ਸਾਰੇ ਸਮਾਰਟਫੋਨ ਦਾ 35 ਫੀਸਦੀ ਸੀ। 2018 ਵਿਚ ਇਸ ਦਾ ਐਕਸਪੋਰਟ ਸਿਰਫ 0.7 ਅਰਬ ਡਾਲਰ ਦਾ ਸੀ।

ਵੋਲਜਾ ਨੇ ਐਕਸਪੋਰਟ ਨੂੰ ਲੈ ਕੇ ਤਾਜਾ਼ ਡਾਟਾ ਜਾਰੀ ਕੀਤਾ ਹੈ, ਜਿਸ ਦੇ ਆਧਾਰ ’ਤੇ 3 ਅਗਸਤ ਤੱਕ ਗਲੋਬਲ ਪੱਧਰ ’ਤੇ ਸੈਮਸੰਗ ਦੇ ਮੋਬਾਇਲ ਡਿਵਾਈਸਿਜ਼ ਦੇ ਐਕਸਪੋਰਟ ਵਿਚ ਭਾਰਤ ਦੀ ਹਿੱਸੇਦਾਰੀ 18 ਫੀਸਦੀ ਸੀ। ਇਸ ਦਾ ਮਤਲਬ ਇਹ ਹੈ ਕਿ ਦੁਨੀਆ ਭਰ ਵਿਚ ਸੈਮਸੰਗ ਜਿੰਨੇ ਵੀ ਮੋਬਾਇਲ ਫੋਨ ਦੀ ਸਪਲਾਈ ਕਰ ਰਹੀ ਹੈ, ਉਸ ’ਚੋਂ 18 ਫੀਸਦੀ ਸਿਰਫ ਭਾਰਤ ਤੋਂ ਹੋ ਰਹੀ ਹੈ। ਭਾਰਤ ਨਾਲੋਂ ਵੀ ਵੱਧ ਫੋਨ ਜੇ ਸੈਮਸੰਗ ਕਿਸੇ ਦੇਸ਼ ਤੋਂ ਐਕਸਪੋਰਟ ਕਰਦੀ ਹੈ ਤਾਂ ਉਹ ਹੈ ਵੀਅਤਨਾਮ। ਕੋਰੀਆਈ ਕੰਪਨੀ ਸੈਮਸੰਗ ਨੇ ਵੀਅਤਨਾਮ ਵਿਚ ਵੱਡਾ ਦਾਅ ਲਾਇਆ ਹੈ ਅਤੇ ਆਪਣੇ ਫੋਨ ਦੇ ਗਲੋਬਲ ਪ੍ਰੋਡਕਸ਼ਨ ਦਾ ਅੱਧਾ ਹਿੱਸਾ ਇੱਥੇ ਹੀ ਬਣਾਉਂਦੀ ਹੈ।

ਜੇ ਵੈਲਿਊ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਵਿੱਤੀ ਸਾਲ 2022 ਵਿਚ ਸੈਮਸੰਗ ਵੀਅਤਨਾਮ ਨੇ ਪੂਰੀ ਤਰ੍ਹਾਂ ਤਿਆਰ ਇਕਾਈਆਂ ਵਜੋਂ 31.42 ਅਰਬ ਡਾਲਰ ਮੁੱਲ ਦੇ ਫੋਨ ਐਕਸਪੋਰਟ ਕੀਤੇ ਜੋ ਦੇਸ਼ ਦੇ ਕੁੱਲ ਮੋਬਾਇਲ ਐਕਸਪੋਰਟ (33.3 ਅਰਬ ਡਾਲਰ) ਦਾ 95 ਫੀਸਦੀ ਹੈ, ਇਸ ਲਈ ਜਦੋਂ ਐਕਸਪੋਰਟ ਮੁੱਲ ਦੀ ਗੱਲ ਆਉਂਦੀ ਹੈ ਤਾਂ ਭਾਰਤ ਦਾ ਵਿੱਤੀ ਸਾਲ 2023 ਵਿਚ ਵੀਅਤਨਾਮ ਤੋਂ ਕੰਪਨੀ ਦੇ ਐਕਸਪੋਰਟ ਦਾ ਸਿਰਫ ਸੱਤਵਾਂ ਹਿੱਸਾ ਹੈ। ਇਸ ਦਰਮਿਆਨ ਵਿੱਤੀ ਸਾਲ 2023 ਵਿਚ ਐਪਲ ਇੰਕ ਦਾ ਲਗਭਗ 7 ਫੀਸਦੀ ਉਤਪਾਦਨ ਮੁੱਲ ਭਾਰਤ ਵਿਚ ਟਰਾਂਸਫਰ ਹੋ ਗਿਆ ਹੈ, ਜਿਸ ’ਚੋਂ ਵੱਡਾ ਹਿੱਸਾ ਐਕਸਪੋਰਟ ਲਈ ਹੈ।

Add a Comment

Your email address will not be published. Required fields are marked *