Swiggy ਤੋਂ ਬਾਅਦ ਹੁਣ Zomato ਵੀ ਲਏਗੀ ਪਲੇਟਫਾਰਮ ਫ਼ੀਸ

ਨਵੀਂ ਦਿੱਲੀ – ਫੂਡ ਡਿਲੀਵਰੀ ਪਲੇਟਫਾਰਮ Swiggy ਤੋਂ ਬਾਅਦ ਹੁਣ Zomato ਤੋਂ ਫੂਡ ਆਰਡਰ ਕਰਨਾ ਵੀ ਮਹਿੰਗਾ ਹੋਣ ਵਾਲਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜ਼ੋਮੈਟੋ ਵੀ ਆਪਣੀ ਵਿਰੋਧੀ ਕੰਪਨੀ ਸਵਿੱਗੀ ਦੇ ਰਸਤੇ ‘ਤੇ ਚੱਲ ਰਹੀ ਹੈ। Swiggy ਤੋਂ ਬਾਅਦ Zomato ਨੇ ਵੀ ਗਾਹਕਾਂ ਤੋਂ ਪਲੇਟਫਾਰਮ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ। ਇਹ ਪਲੇਟਫਾਰਮ ਫੀਸ ਫਿਲਹਾਲ ਸਿਰਫ ਚੋਣਵੇਂ ਉਪਭੋਗਤਾਵਾਂ ਤੋਂ ਹੀ ਵਸੂਲੀ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ੋਮੈਟੋ ਦੇ ਕਵਿੱਕ ਕਾਮਰਸ ਪਲੇਟਫਾਰਮ ਬਲਿੰਕਿਟ ਨੂੰ ਇਸ ਤੋਂ ਦੂਰ ਰੱਖਿਆ ਗਿਆ ਹੈ।

ਕੰਪਨੀ ਨੇ ਵਿੱਤੀ ਸਾਲ 2024 ਦੀ ਪਹਿਲੀ ਤਿਮਾਹੀ ‘ਚ 2 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਮੁਨਾਫਾ ਦਰਜ ਕੀਤਾ ਹੈ। Swiggy ਨੇ ਕਰੀਬ ਚਾਰ ਮਹੀਨੇ ਪਹਿਲਾਂ ਫੂਡ ਆਰਡਰ ‘ਤੇ ਪਲੇਟਫਾਰਮ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਸੀ। ਦੇਸ਼ ‘ਚ ਪਹਿਲੀ ਵਾਰ ਕਿਸੇ ਫੂਡ ਡਿਲੀਵਰੀ ਕੰਪਨੀ ਨੇ ਇੰਨੀ ਫੀਸ ਵਸੂਲਣੀ ਸ਼ੁਰੂ ਕੀਤੀ ਸੀ। ਕੰਪਨੀ ਹਰੇਕ ਆਰਡਰ ‘ਤੇ 2 ਰੁਪਏ ਫੀਸ ਵਸੂਲਦੀ ਹੈ।

ਕੰਪਨੀ ਦਾ ਔਸਤ ਕੁੱਲ ਆਰਡਰ ਮੁੱਲ ਲਗਭਗ 415 ਰੁਪਏ ਹੈ। ਇਸ ਹਿਸਾਬ ਨਾਲ ਦੋ ਰੁਪਏ ਦੀ ਫੀਸ ਇਸ ਦਾ 0.5 ਫੀਸਦੀ ਬਣਦੀ ਹੈ। ਇਹ ਤੁਹਾਡੇ ਲਈ ਥੋੜ੍ਹੀ ਜਿਹੀ ਰਕਮ ਹੋ ਸਕਦੀ ਹੈ ਪਰ ਇਸ ਨਾਲ ਕੰਪਨੀ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਕੰਪਨੀ ਨੂੰ ਜੂਨ ਤਿਮਾਹੀ ਵਿੱਚ 17.6 ਕਰੋੜ ਆਰਡਰ ਮਿਲੇ ਹਨ। ਇਹ ਰੋਜ਼ਾਨਾ ਦੇ ਆਧਾਰ ‘ਤੇ ਲਗਭਗ 20 ਲੱਖ ਆਰਡਰ ਹਨ, ਜਿਸਦਾ ਮਤਲਬ ਹੈ ਕਿ ਕੰਪਨੀ ਰੋਜ਼ਾਨਾ ਆਰਡਰ ‘ਤੇ ਪਲੇਟਫਾਰਮ ਫੀਸ ਵਜੋਂ 40 ਲੱਖ ਰੁਪਏ ਪ੍ਰਾਪਤ ਕਰ ਸਕਦੀ ਹੈ। ਇਸ ਤਰ੍ਹਾਂ ਕੰਪਨੀ ਹਰ ਮਹੀਨੇ ਕਰੀਬ 12 ਕਰੋੜ ਰੁਪਏ ਦੀ ਵਾਧੂ ਆਮਦਨ ਕਮਾ ਸਕਦੀ ਹੈ।

Add a Comment

Your email address will not be published. Required fields are marked *