ਮਹਿੰਗਾਈ ਹੋਣ ਦੇ ਬਾਵਜੂਦ ਤਿਉਹਾਰੀ ਸੀਜ਼ਨ ‘ਚ ਜ਼ਿਆਦਾ ਖਰੀਦਦਾਰੀ ਕਰ ਸਕਦੇ ਨੇ ਲੋਕ

ਨਵੀਂ ਦਿੱਲੀ –  ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਸੀਜ਼ਨ ‘ਚ ਲੋਕ ਜ਼ਿਆਦਾ ਖਰੀਦਦਾਰੀ ਕਰਦੇ ਹਨ। ਮਹਿੰਗਾਈ ਵਧਣ ਦੇ ਬਾਵਜੂਦ ਇਸ ਤਿਉਹਾਰੀ ਸੀਜ਼ਨ ‘ਚ ਲੋਕਾਂ ਵਲੋਂ ਭਾਰੀ ਖਰੀਦਦਾਰੀ ਕੀਤੀ ਜਾਵੇਗੀ, ਜਿਸ ਦਾ ਅਨੁਸਾਰ ਲਗਾਇਆ ਜਾ ਰਿਹਾ ਹੈ। ਲੋਕ ਇਸ ਸਾਲ ਪਿਛਲੇ ਸਾਲ ਨਾਲੋਂ ਵੱਧ ਖ਼ਰਚ ਕਰਨ ਦੀ ਤਿਆਰੀ ‘ਚ ਹਨ। ਇਸ ਸੀਜ਼ਨ ‘ਚ ਖ਼ਾਸ ਗੱਲ ਇਹ ਹੈ ਕਿ ਲੋਕਾਂ ਨੇ ਇਸ ਵਾਰ ਸਥਾਨਕ ਬਾਜ਼ਾਰਾਂ ਅਤੇ ਆਫਲਾਈਨ ਖਰੀਦਦਾਰੀ ਕਰਨ ਦੀ ਯੋਜਨਾ ਬਣਾਈ ਹੈ।

ਸੂਤਰਾਂ ਅਨੁਸਾਰ ਬ੍ਰੋਕਿੰਗ ਅਤੇ ਬੈਂਕਿੰਗ ਕੰਪਨੀ UBS ਨੇ ਇੱਕ ਸਰਵੇਖਣ ਦੀ ਰਿਪੋਰਟ ਵਿੱਚ ਕਿਹਾ ਕਿ ਇਸ ਵਾਰ 70 ਫ਼ੀਸਦੀ ਭਾਰਤੀਆਂ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਖ਼ਰਚ ਕਰਨ ਦੀ ਯੋਜਨਾ ਬਣਾਈ ਹੈ। 18 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਇਸ ਵਾਰ ਵੀ ਓਨਾ ਖ਼ਰਚ ਕਰਨਗੇ, ਜਿੰਨਾ ਉਹਨਾਂ ਨੇ ਪਿਛਲੇ ਸਾਲ ਦੇ ਤਿਉਹਾਰੀ ਸੀਜ਼ਨ ‘ਚ ਕੀਤਾ ਸੀ। ਇਸ ਵਾਰ ਲੋਕ ਸੋਨੇ ਅਤੇ ਜਾਇਦਾਦਾਂ ਵਰਗੇ ਸਾਧਨਾਂ ਵਿੱਚ ਨਿਵੇਸ਼ ਕਰ ਸਕਦੇ ਹਨ।

ਰਿਪੋਰਟ ਮੁਤਾਬਕ ਆਮ ਤੌਰ ‘ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਲੈਕਟ੍ਰਾਨਿਕ ਸਾਮਾਨ ਦੀ ਜ਼ਿਆਦਾ ਖਰੀਦਦਾਰੀ ਹੁੰਦੀ ਹੈ। ਇਸ ਸਾਲ ਤਿਉਹਾਰਾਂ ਦੇ ਦਿਨਾਂ ‘ਚ ਕਈ ਲੋਕ ਸਮਾਰਟਫੋਨ, ਦੋਪਹੀਆ ਵਾਹਨਾਂ ਅਤੇ ਕਾਰਾਂ ਦੀ ਖਰੀਦਦਾਰੀ ਕਰਨਗੇ। ਇਸ ਦੇ ਨਾਲ ਹੀ ਕੁਝ ਲੋਕ ਏਸੀ, ਟੀਵੀ, ਫਰਿੱਜ, ਲੈਪਟਾਪ ਆਦਿ ਸਣੇ ਕਈ ਹੋਰ ਚੀਜ਼ਾਂ ਨੂੰ ਖਰੀਦਣਾ ਪਸੰਦ ਕਰਨਗੇ। ਦਿਲਚਸਪ ਗੱਲ ਇਹ ਹੈ ਕਿ ਡਿਜੀਟਲ ਪੇਮੈਂਟ ਵੱਲ ਲੋਕਾਂ ਦਾ ਝੁਕਾਅ ਪਹਿਲਾਂ ਦੇ ਮੁਕਾਬਲੇ ਘਟਿਆ ਹੈ ਅਤੇ ਨਕਦ ਲੈਣ-ਦੇਣ ‘ਤੇ ਭਰੋਸਾ ਵਧਿਆ ਹੈ।

Add a Comment

Your email address will not be published. Required fields are marked *