NEET ਦੀ ਕੋਚਿੰਗ ਲੈ ਰਹੇ ਵਿਦਿਆਰਥੀ ਦੀ ਹੋਸਟਲ ’ਚੋਂ ਮਿਲੀ ਲਾਸ਼

 ਰਾਜਸਥਾਨ ਦੇ ਕੋਟਾ ’ਚ ਇਕ ਵਿਦਿਆਰਥੀ ਦੇ ਹੋਸਟਲ ਦੇ ਆਪਣੇ ਕਮਰੇ ’ਚ ਮ੍ਰਿਤਕ ਮਿਲਣ ’ਤੇ ਸੂਬਾ ਪੁਲਸ ਨੇ ਲੜਕੇ ਦੇ ਇਕ ਸਹਿਪਾਠੀ ਅਤੇ ਹੋਸਟਲ ਦੇ ਮਾਲਕ ਸਮੇਤ 6 ਲੋਕਾਂ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਮਨਜੋਤ ਛਾਬੜਾ (17) ਕੋਟਾ ਮੈਡੀਕਲ ਦਾਖਲਾ ਪ੍ਰੀਖਿਆ NEET ਲਈ ਕੋਚਿੰਗ ਲੈ ਰਿਹਾ ਸੀ।

ਉਸ ਦਾ ਚਿਹਰਾ ਪਲਾਸਟਿਕ ਦੀ ਥੈਲੀ ਨਾਲ ਲਿਪਟਿਆ ਹੋਇਆ ਅਤੇ ਹੱਥ ਬੱਝੇ ਹੋਏ ਸਨ। ਪੁਲਸ ਮੁਤਾਬਕ ਸ਼ੁਰੂਆਤੀ ਤੌਰ ’ਤੇ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਸੀ। ਹਾਲਾਂਕਿ ਵਿਦਿਆਰਥੀ ਦੇ ਪਿਤਾ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ। ਉਪ ਪੁਲਸ ਕਪਤਾਨ ਧਰਮਵੀਰ ਸਿੰਘ ਨੇ ਦੱਸਿਆ ਕਿ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਗਿਆਨ ਨਗਰ ਥਾਣੇ ’ਚ ਮ੍ਰਿਤਕ ਦੇ ਇਕ ਜਮਾਤੀ, ਹੋਸਟਲ ਮਾਲਕ ਕੇ. ਐੱਸ. ਸ਼ਾਹ, ਦੋ ਹੋਸਟਲ ਪ੍ਰਬੰਧਕਾਂ ਉਮੇਸ਼ ਕੁਮਾਰ ਅਤੇ ਮੁਕੇਸ਼ ਸ਼ਰਮਾ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਧਾਰਾਵਾਂ 302 (ਕਤਲ) ਅਤੇ 120 (ਅਪਰਾਧਿਕ ਸਾਜ਼ਿਸ਼) ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਪੁਲਸ ਅਨੁਸਾਰ ਮੁਲਜ਼ਮ ਜਮਾਤੀ ਨਾਬਾਲਗ ਹੈ ਅਤੇ ਮ੍ਰਿਤਕ ਦੇ ਨਾਲ ਵਾਲੇ ਕਮਰੇ ਵਿਚ ਰਹਿੰਦਾ ਸੀ। ਜਮਾਤੀ ਉੱਤਰ ਪ੍ਰਦੇਸ਼ ਦੇ ਇਸੇ ਇਲਾਕੇ ਦਾ ਰਹਿਣ ਵਾਲਾ ਹੈ। ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਕਤਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *