ਜਬਰ-ਜ਼ਿਨਾਹ ਮਗਰੋਂ ਗਰਭਵਤੀ ਹੋ ਗਈ ਸੀ ਨਾਬਾਲਗਾ, DNA ਮੈਚ ਨਾ ਹੋਣ ‘ਤੇ ਮੁਲਜ਼ਮ ਬਰੀ

ਚੰਡੀਗੜ੍ਹ : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ‘ਚ ਜ਼ਿਲ੍ਹਾ ਅਦਾਲਤ ਦੀ ਸਪੈਸ਼ਲ ਫਾਸਟ ਟਰੈਕ ਕੋਰਟ ਨੇ ਮੁਲਜ਼ਮ ਨੌਜਵਾਨ ਨੂੰ ਬਰੀ ਕਰ ਦਿੱਤਾ। ਬਚਾਅ ਧਿਰ ਦੇ ਵਕੀਲ ਮੋਹਿਤ ਕੁਮਾਰ ਨੇ ਦਲੀਲ ਦਿੱਤੀ ਕਿ ਮੁਲਜ਼ਮ ਨੌਜਵਾਨ ਨੇ ਨਾਬਾਲਗਾ ਨਾਲ ਜਬਰ-ਜ਼ਿਨਹ ਨਹੀਂ ਕੀਤਾ ਸੀ ਅਤੇ ਨਾ ਹੀ ਬੱਚਾ ਉਸਦਾ ਸੀ। ਨਾਬਾਲਗ ਕੁੜੀ ਦੇ ਪਿਤਾ ਨੇ ਝੂਠੀ ਸ਼ਿਕਾਇਤ ਦੇ ਕੇ ਕੇਸ ਦਰਜ ਕਰਵਾ ਦਿੱਤਾ ਸੀ।

ਜਦੋਂ ਬੱਚੇ ਦਾ ਡੀ. ਐੱਨ. ਏ. ਟੈਸਟ ਕੀਤਾ ਗਿਆ, ਉਸ ਦਾ ਮੁਲਜ਼ਮ ਨਾਲ ਮਿਲਾਣ ਨਹੀਂ ਹੋਇਆ। ਇਸ ਆਧਾਰ ’ਤੇ ਅਦਾਲਤ ਨੇ ਨੌਜਵਾਨ ਨੂੰ ਬਰੀ ਕਰ ਦਿੱਤਾ। ਇਹ ਮਾਮਲਾ 23 ਦਸੰਬਰ, 2019 ਦਾ ਸਾਰੰਗਪੁਰ ਥਾਣੇ ਦਾ ਹੈ। ਵਿਅਕਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ 14 ਸਾਲਾ ਧੀ ਦੇ ਢਿੱਡ ‘ਚ ਦਰਦ ਹੋਇਆ ਸੀ।

ਚੈੱਕਅਪ ਕਰਵਾਉਣ ’ਤੇ ਪਤਾ ਲੱਗਿਆ ਕਿ ਧੀ ਗਰਭਵਤੀ ਹੈ। ਧੀ ਨੇ ਮਾਂ ਨੂੰ ਦੱਸਿਆ ਕਿ ਗੁਆਂਢ ‘ਚ ਰਹਿਣ ਵਾਲਾ ਇਕ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਕਈ ਮਹੀਨੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਇਸ ਕਾਰਨ ਉਹ ਗਰਭਵਤੀ ਹੋ ਗਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਸੀ।

Add a Comment

Your email address will not be published. Required fields are marked *