ਭਾਰਤ ਦੀ ਅਰਥਵਿਵਸਥਾ ਹਾਸਲ ਕਰ ਲਵੇਗੀ 6.5 ਫੀਸਦੀ ਤੋਂ ਉੱਪਰ ਗ੍ਰੋਥ ਰੇਟ : ਵਿੱਤ ਮੰਤਰਾਲਾ

ਨਵੀਂ ਦਿੱਲੀ –ਵਿੱਤ ਮੰਤਰਾਲਾ ਨੇ 2023-24 ਦੀ ਛਿਮਾਹੀ ਸਮੀਖਿਆ ’ਚ ਕਿਹਾ ਕਿ ਘਰੇਲੂ ਆਰਥਿਕ ਰਫਤਾਰ ਅਤੇ ਸਥਿਰਤਾ, ਇਨਪੁੱਟ ਲਾਗਤੇ ਦੇ ਘੱਟ ਤੋਂ ਦਰਮਿਆਨੇ ਦਬਾਅ ਅਤੇ ਨੀਤੀਗਤ ਨਿਰੰਤਰਤਾ ਨਾਲ ਭਾਰਤ ਨੂੰ ਮਹਿੰਗਾਈ ਦੇ ਗਲੋਬਲ ਦਬਾਅ ਅਤੇ ਸਪਲਾਈ ਚੇਨ ’ਚ ਆਈਆਂ ਰੁਕਾਵਟਾਂ ਨਾਲ ਮੁਕਾਬਲਾ ਕਰਨ ’ਚ ਮਦਦ ਮਿਲੀ ਹੈ।

ਸਮੀਖਿਆ ’ਚ ਕਿਹਾ ਗਿਆ ਹੈ ਕਿ ਸਰਕਾਰ ਦੀ ਵਿਵੇਕਸ਼ੀਲ ਵਿੱਤੀ ਨੀਤੀ ਅਤੇ ਤੁਰੰਤ ਲੋੜਾਂ ਮੁਤਾਬਕ ਖਰਚੇ ਦੀ ਤਰਜੀਹ ਤੈਅ ਕਰਨ ਨਾਲ ਗਲੋਬਲ ਅਸਥਿਰਤਾ ਦੇ ਦਬਾਅ ਤੋਂ ਬਚਣ ’ਚ ਮਦਦ ਮਿਲੀ ਹੈ। ਇਸ ਨਾਲ ਉਤਪਾਦਕ ਪੂੰਜੀਗਤ ਖਰਚੇੇ ਨਾਲ ਸਮਝੌਤਾ ਕੀਤੇ ਬਿਨਾਂ ਭਾਰਤ ਦੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਸਮਰਥਨ ਮਿਲਿਆ ਹੈ।

ਵਿੱਤ ਮੰਤਰਾਲਾ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਆਸਾਨੀ ਨਾਲ ਵਿੱਤੀ ਸਾਲ 2024 ਵਿਚ 6.5 ਫੀਸਦੀ ਤੋਂ ਉੱਪਰ ਵਿਕਾਸ ਦਰ ਹਾਸਲ ਕਰ ਲਵੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਕਤੂਬਰ ਅਤੇ ਨਵੰਬਰ 2023 ਦੇ ਭਾਰਤ ਦੇ ਪ੍ਰਮੁੱਖ ਸੰਕੇਤਕਾਂ ਨਾਲ ਵਿੱਤੀ ਸਾਲ 2023 ਦੀ ਤੀਜੀ ਤਿਮਾਹੀ ਵਿਚ ਤੇਜ਼ ਆਰਥਿਕ ਗਤੀਵਿਧੀਆਂ ਦਾ ਪਤਾ ਲਗਦਾ ਹੈ ਜੋ ਚੌਥੀ ਤਿਮਾਹੀ ਵਿਚ ਜਾਰੀ ਰਹਿ ਸਕਦੀ ਹੈ।

ਵਿੱਤ ਮੰਤਰਾਲਾ ਦੀ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕੀ ਡਾਲਰ ਅਤੇ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ ’ਚ ਭਾਰਤੀ ਰੁਪਏ ਦੀ ਤੁਲਨਾਤਮਕ ਤੌਰ ’ਤੇ ਸਥਿਰਤਾ ਅਤੇ ਲੋੜੀਂਦੇ ਵਿਦੇਸ਼ੀ ਮੁਦਰਾ ਨਾਲ ਉਮੀਦਾਂ ਹੋਰ ਵਧੀਆਂ ਹਨ। ਆਰਥਿਕ ਮਾਮਲਿਆਂ ਦੇ ਵਿਭਾਗ ਵਲੋਂ ਜਾਰੀ ਸਮੀਖਿਆ ’ਚ ਕਿਹਾ ਗਿਆ ਹੈ ਕਿ ਵਿਕਾਸ ਅਤੇ ਸਥਿਰਤਾ ਨੂੰ ਜੋਖਮ ਮੁੱਖ ਤੌਰ ’ਤੇ ਵਿਦੇਸ਼ ਤੋਂ ਹੈ।

Add a Comment

Your email address will not be published. Required fields are marked *