ਬੈਂਕ ਆਫ਼ ਬੜੌਦਾ ਨੇ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਕੀਤਾ ਐਲਾਨ
January 22, 2024
ਜਲੰਧਰ – 22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਲਾਲਾ ਦੇ ਪ੍ਰਾਣ ਪ੍ਰਤਿਸ਼ਠਾ ਨੂੰ ਧਿਆਨ ‘ਚ ਰੱਖਦੇ ਹੋਏ ਬੈਂਕ ਆਫ ਬੜੌਦਾ ਦੀਆਂ ਸਾਰੀਆਂ ਸ਼ਾਖਾਵਾਂ ਅਤੇ ਦਫਤਰ ਦੁਪਹਿਰ 2.30 ਵਜੇ ਖੁੱਲ੍ਹਣਗੇ। ਬੈਂਕ ਦੇ ਸਾਰੇ ਗਾਹਕ ਦੁਪਹਿਰ 2.30 ਵਜੇ ਤੋਂ ਬਾਅਦ ਬੈਂਕ ਵਿੱਚ ਆ ਸਕਦੇ ਹਨ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਇਸ ਇਤਿਹਾਸਕ ਪਲ ‘ਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 22 ਜਨਵਰੀ 2024 ਨੂੰ ਬੈਂਕ ਦੁਪਹਿਰ 02:30 ਵਜੇ ਤੱਕ ਬੰਦ ਰਹਿਣਗੇ। ਦੱਸਣਾ ਚਾਹੁੰਦੇ ਹਾਂ ਕਿ ਬੈਂਕ ਨੇ ਅੱਜ 22 ਜਨਵਰੀ 2024 ਨੂੰ ਦੁਪਹਿਰ 02:30 ਵਜੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਲਈ ਬੈਂਕ ਆਫ ਬੜੌਦਾ ਆਪਣੇ ਸਾਰੇ ਮਾਣਯੋਗ ਗਾਹਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ।

