ਅੱਤਵਾਦੀਆਂ ਕੋਲੋਂ ਮਿਲੇ ਮੁੰਬਈ ਦੀ ਇਸ ਇਮਾਰਤ ਦੇ Google Image

ਮਹਾਰਾਸ਼ਟਰ ਏ. ਟੀ. ਐੱਸ. ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਪੁਣੇ ਤੋਂ ਗ੍ਰਿਫ਼ਤਾਰ 2 ਸ਼ੱਕੀ ਅੱਤਵਾਦੀਆਂ ਦੇ ਇਲੈਕਟ੍ਰਾਨਿਕ ਉਪਕਰਨ ‘ਚ ਚਾਬੜ ਹਾਊਸ ਦੀਆਂ ਤਸਵੀਰਾਂ ਪਾਈਆਂ ਹਨ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣੀ ਮੁੰਬਈ ਸਥਿਤ ਚਾਬੜ ਹਾਊਸ ਉਨ੍ਹਾਂ ਜਗ੍ਹਾ ‘ਚ ਸ਼ਾਮਲ ਸੀ, ਜਿਸ ਨੂੰ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ 26 ਨਵੰਬਰ, 2008 ਨੂੰ ਹੋਏ ਮੁੰਬਈ ਹਮਲੇ ‘ਚ ਨਿਸ਼ਾਨਾ ਬਣਾਇਆ ਸੀ।

ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਅੱਤਵਾਦੀਆਂ ਦੇ ਪੁਣੇ ਦੇ ਕੋਂਧਵਾ ‘ਚ ਸਥਿਤ ਕਿਰਾਏ ਦੇ ਫਲੈਟ ਤੋਂ ਏਜੰਸੀ ਨੇ ਵਿਸਫੋਟਕ ਬਣਾਉਣ ‘ਚ ਇਸਤੇਮਾਲ ਹੋਣ ਵਾਲਾ ਇਕ ਇਲੈਕਟ੍ਰਾਨਿਕ ਸਰਕਟ ਅਤੇ ਉਪਕਰਨਾਂ ‘ਚ 500 ਜੀ. ਬੀ. ਡਾਟਾ ਬਰਾਮਦ ਕੀਤਾ ਹੈ। ਐੱਨ. ਆਈ. ਵੱਲੋਂ ਵਾਂਟੇਡ ਮੁਹੰਮਦ ਇਮਰਾਨ ਮੁਹੰਮਦ ਯੂਨੁਸ ਖ਼ਾਨ ਅਤੇ ਮੁਹੰਮਦ ਯੂਨੁਸ ਮੁਹੰਮਦ ਯਾਕੂਬ ਸਾਕੀ ਨੂੰ ਪੁਣੇ ਤੋਂ 18 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵੇਂ ਰਾਜਸਥਾਨ ‘ਚ ਕਥਿਤ ਤੌਰ ‘ਤੇ ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ‘ਚ ਵਾਂਟੇਡ ਸਨ।

ਬਾਅਦ ‘ਚ ਮਾਮਲੇ ਦੀ ਜਾਂਚ ਮਹਾਰਾਸ਼ਟਰ ਅੱਤਵਾਦ ਨਿਰੋਧਕ ਦਸਤੇ ਨੇ ਪੁਣੇ ਪੁਲਸ ਨੇ ਆਪਣੇ ਹੱਥਾਂ ‘ਚ ਲੈ ਲਿਆ ਸੀ। ਏ. ਟੀ. ਐੱਸ. ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਦੇ ਸਵਾਲਾਂ ‘ਤੇ ਕਿਹਾ ਕਿ 2 ਸ਼ੱਕੀ ਅੱਤਵਾਦੀਆਂ ਦੇ ਇਲੈਕਟ੍ਰਾਨਿਕ ਉਪਕਰਨਾਂ ਤੋਂ ਸਾਨੂੰ ਮੁੰਬਈ ਸਥਿਤ ਚਾਬੜ ਹਾਊਸ ਦੀਆਂ ਤਸਵੀਰਾਂ ਮਿਲੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਗੂਗਲ ਮੈਪ ਲੋਕੇਸ਼ਨ ਦੇ ਸਕਰੀਨ ਸ਼ਾਰਟ ਵੀ ਮਿਲੇ ਹਨ।

Add a Comment

Your email address will not be published. Required fields are marked *