PM ਮੋਦੀ ਨੇ ਮੁੰਬਈ ‘ਚ ਮੈਟਰੋ ਰੇਲ ਲਾਈਨ ਦਾ ਕੀਤਾ ਉਦਘਾਟਨ, ਕਰਮਚਾਰੀਆਂ ਨਾਲ ਕੀਤੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮੁੰਬਈ ‘ਚ ਮੈਟਰੋ ਦਾ ਉਦਘਾਟਨ ਕੀਤਾ। ਅੰਧੇਰੀ ਤੋਂ ਦਹਿਸਰ ਤਕ ਦਾ ਇਹ 35 ਕਿਲੋਮੀਟਰ ਲੰਬਾ ਰਸਤਾ ਭਲਕੇ ਤੋਂ ਲੋਕਾਂ ਲਈ ਖੁੱਲ੍ਹ ਜਾਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੇ ਨਾਂ ‘ਤੇ ਰੱਖੇ 20 ਆਪਲਾ ਦਾਵਾਖਾਨਾ (ਸਿਹਤ ਕਲੀਨਿਕ) ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ 38,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। 

ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਮੈਟਰੋ ਰੇਲ ਲਾਈਨਾਂ 2ਏ ਅਤੇ 7 ਸਮਰਪਿਤ ਕੀਤਾ ਗਿਆ। ਉਨ੍ਹਾਂ ਨੇ ਉਦਘਾਟਨ ਤੋਂ ਬਾਅਦ ਮੈਟਰੋ ਦਾ ਸਫਰ ਵੀ ਕੀਤਾ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਤਜ਼ੁਰਬਾ ਵੀ ਪੁੱਛਿਆ। ਇਸ ਦੌਰਾਨ ਉਦਘਾਟਨ ‘ਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਲਈ ਹਰ ਪਾਸੇ ਸਕਾਰਾਤਮਕ ਭਾਵਨਾਵਾਂ ਹਨ, ਕਿਉਂਕਿ ਲੋਕ ਮਹਿਸੂਸ ਕਰਦੇ ਹਨ ਕਿ ਦੇਸ਼ ਆਪਣੀ ਤਾਕਤ ਦੀ ਸਹੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਨਿਊ ਇੰਡੀਆ’ ਦੇ ਵੱਡੇ ਸੁਪਨੇ ਹਨ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦੀ ਹਿੰਮਤ ਹੈ।

ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਕਰਨਾਟਕ ਦੌਰੇ ਤੋਂ ਸਿੱਧੇ ਮੁੰਬਈ ਏਅਰਪੋਰਟ ਪਹੁੰਚੇ। ਇੱਥੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ, ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਉਨ੍ਹਾਂ ਦਾ ਸਵਾਗਤ ਕੀਤਾ।

Add a Comment

Your email address will not be published. Required fields are marked *