ਦੋ ਪਾਵਰਹਾਊਸ ਦੋ ਦਮਦਾਰ ਪ੍ਰਾਜੈਕਟਸ ਲਈ ਇਕੱਠੇ ਹੋਏ

ਮੁੰਬਈ – ਭਾਰਤ ਦੇ ਪ੍ਰਮੁੱਖ ਐਪਲਾਜ਼ ਐਂਟਰਟੇਨਮੈਂਟ, ਕੰਟੈਂਟ ਸਟੂਡੀਓ ਨੇ ਅੱਜ ਅੰਦੋਲਨ ਫਿਲਮਾਸ ਨਾਲ ਆਪਣੇ ਸਹਿਯੋਗ ਦੀ ਘੋਸ਼ਣਾ ਕੀਤੀ। ਦੱਸ ਦੇਈਏ ਕਿ ਅੰਦੋਲਨ ਫਿਲਮਸ ਦੀ ਅਗਵਾਈ ਮਸ਼ਹੂਰ ਨਿਰਦੇਸ਼ਕ ਵਿਕਰਮਾਦਿੱਤਿਆ ਮੋਟਵਾਨੀ ਕਰ ਰਹੇ ਹਨ। ਇਹ ਸਹਿਯੋਗ ਇਕ ਮੀਲ ਪੱਥਰ ਹੈ ਕਿਉਂਕਿ ਮਨੋਰੰਜਨ ਉਦਯੋਗ ਦੇ ਦੋ ਪਾਵਰਹਾਊਸ ਦੋ ਸ਼ਕਤੀਸ਼ਾਲੀ ਪ੍ਰੋਜੈਕਟਸ ਲਈ ਇਕੱਠੇ ਹੋਏ ਹਨ। ਪਹਿਲਾ, ਜਿਸਦਾ ਸਿਰਲੇਖ “ਇੰਡੀ(ਆਰ) ਏਜਜ ਐਮਰਜੈਂਸੀ’’ ਇਕ ਮਨਮੋਹਕ ਤਿੰਨ ਹਿੱਸਿਆਂ ਵਾਲੀ ਦਸਤਾਵੇਜ਼-ਲੜੀ ਹੈ। 

ਦੂਜੀ ਸੀਰੀਜ਼ ਸੁਨੀਲ ਗੁਪਤਾ ਤੇ ਸੁਨੇਤਰਾ ਚੌਧਰੀ ਦੁਆਰਾ ਲਿਖੀ ਗਈ ਕਿਤਾਬ ‘‘ਬਲੈਕ ਵਾਰੰਟ–ਕਨਫੈਸ਼ਨਜ਼ ਆਫ਼ ਏ ਤਿਹਾੜ ਜੇਲਰ” ਦਾ ਰੂਪਾਂਤਰ ਹੈ। ਐਪਲਾਜ਼ ਐਂਟਰਟੇਨਮੈਂਟ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਨਾਇਰ ਨੇ ਕਿਹਾ, ‘‘ਸਾਡਾ ਵਿਜ਼ਨ ਲੋਕਾਂ ਸਾਹਮਣੇ ਇਕ ਅਜਿਹੀ ਕਹਾਣੀ ਸੁਣਾਉਣਾ ਹੈ ਜੋ ਉਨ੍ਹਾਂ ਦਾ ਆਕਰਸ਼ਣ ਬਣਾਈ ਰੱਖੇ ਤੇ ਕਹਾਣੀ ਨਾਲ ਜੋੜੀ ਰੱਖੇ। ਫਿਲਮ ਨਿਰਮਾਤਾ ਵਿਕਰਮਾਦਿੱਤਿਆ ਮੋਟਵਾਨੀ ਨੇ ਕਿਹਾ, ‘‘ਮੈਂ ਇਨ੍ਹਾਂ ਦੋ ਅਭਿਲਾਸ਼ੀ ਪ੍ਰੋਜੈਕਟਸ ਲਈ ਐਪਲਾਜ਼ ਐਂਟਰਟੇਨਮੈਂਟ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹਾਂ।

Add a Comment

Your email address will not be published. Required fields are marked *