ਅਦਾਕਾਰਾ ਰਸ਼ਮੀ ਦੇਸਾਈ ਨੇ ਵਿਦਿਆਰਥਣ ਕੀਰਤਪ੍ਰੀਤ ਨੂੰ ਕੀਤਾ ਸਨਮਾਨਿਤ

ਫਗਵਾੜਾ – ਜੀਵਨ ਦੇ ਕਿਸੇ ਵੀ ਖੇਤਰ ਵਿਚ ਸਿਖਰ ’ਤੇ ਪਹੁੰਚਣ ਲਈ ਮਜ਼ਬੂਤ ​​ਇੱਛਾ ਸ਼ਕਤੀ ਅਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਸ਼੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਕੀਰਤਪ੍ਰੀਤ ਦੀ ਵੀ ਇਹੀ ਮਜ਼ਬੂਤ ​​ਇੱਛਾ ਸ਼ਕਤੀ ਹੈ। ਕੀਰਤਪ੍ਰੀਤ, ਜਿਸ ਨੂੰ ਪਿਛਲੇ ਦਿਨੀਂ ਟੀ. ਵੀ. ਅਦਾਕਾਰਾ ਰਸ਼ਮੀ ਦੇਸਾਈ ਦੁਆਰਾ ਸਨਮਾਨਿਤ ਕੀਤਾ ਗਿਆ ਸੀ, ਨੇ ਇਕ ਹੋਰ ਵੱਡੀ ਉਪਲੱਬਧੀ ਹਾਸਲ ਕੀਤੀ, ਜਦੋਂ ਉਸਨੂੰ ਸੁਧਾ ਚੰਦਰਨ (ਅਦਾਕਾਰਾ ਅਤੇ ਨ੍ਰਿਤਕੀ) ਦੁਆਰਾ ਉਸਦੇ ਡਾਂਸ ਲਈ ਸਨਮਾਨਿਤ ਕੀਤਾ ਗਿਆ।

ਸੁਧਾ ਚੰਦਰਨ ਨਾ ਸਿਰਫ਼ ਟੈਲੀਵਿਜ਼ਨ ’ਤੇ ਸਗੋਂ ਬਾਲੀਵੁੱਡ ਇੰਡਸਟਰੀ ’ਚ ਵੀ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਕਈ ਫਿਲਮਾਂ ’ਚ ਵੀ ਕੰਮ ਕੀਤਾ ਹੈ। ਨਵੀਂ ਦਿੱਲੀ ਵਿਖੇ ਯੂਨੀਕ ਇੰਡੀਅਨ ਪਰਸਨੈਲਿਟੀ ਐਵਾਰਡ ਸ਼ੋਅ 20230 ਦਾ ਆਯੋਜਨ ਕੀਤਾ ਗਿਆ। ਸੁਧਾ ਚੰਦਰਨ (ਅਭਿਨੇਤਰੀ ਅਤੇ ਨਰਤਕੀ ) ਨੇ ਮੁੱਖ ਤੌਰ ’ਤੇ ਇਸ ਮੁਕਾਬਲੇ ਵਿਚ ਹਿੱਸਾ ਲਿਆ, ਜਿਨ੍ਹਾਂ ਨੇ ਬੱਚਿਆਂ ਦੀਆਂ ਗਤੀਵਿਧੀਆਂ ਨੂੰ ਜੱਜ ਕੀਤਾ। ਇਸ ਸ਼ੋਅ ਵਿਚ ਕੀਰਤਪ੍ਰੀਤ ਨੂੰ ਯੰਗਰ ਡਾਂਸਰ ਦਾ ਖਿਤਾਬ ਮਿਲਿਆ ਹੈ। ਹਨੁਮਤ ਸਕੂਲ ਦੇ ਵਿਦਿਆਰਥੀ ਲਈ ਇਕ ਸਟਾਰ ਅਦਾਕਾਰਾ ਵਲੋਂ ਸਨਮਾਨ ਹੋਣਾ ਮਾਣ ਵਾਲੀ ਗੱਲ ਹੈ।

ਕੀਰਤਪ੍ਰੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਈ ਐਵਾਰਡ ਜਿੱਤੇ ਹਨ ਅਤੇ ਭਵਿੱਖ ਵਿੱਚ ਹੋਰ ਰਿਕਾਰਡ ਕਾਇਮ ਕਰਨਾ ਚਾਹੁੰਦੀ ਹੈ। ਉਹ ਇਕ ਸਫਲ ਨ੍ਰਿਤਕੀ ਬਣਨਾ ਚਾਹੁੰਦੀ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਆਰਤੀ ਸੋਬਤੀ ਨੇ ਕੀਰਤਪ੍ਰੀਤ ਦੇ ਮਾਪਿਆਂ ਅਤੇ ਵਿਦਿਆਰਥੀ ਨੂੰ ਵਧਾਈ ਦਿੱਤੀ।

Add a Comment

Your email address will not be published. Required fields are marked *