ਗੰਗਾ, ਯਮੁਨਾ ਤੋਂ ਬਾਅਦ ਹੁਣ ਹਿੰਡਨ ਨਦੀ ‘ਚ ਹੜ੍ਹ ਦਾ ਕਹਿਰ

ਦਿੱਲੀ ਤੋਂ ਬਾਅਦ ਹੁਣ ਗਾਜ਼ੀਆਬਾਦ ‘ਚ ਹੜ੍ਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਯਮੁਨਾ ਅਤੇ ਗੰਗਾ ਨਦੀ ਤੋਂ ਬਾਅਦ ਹੁਣ ਹਿੰਡਨ ਨਦੀ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਕਈ ਇਲਾਕਿਆਂ ‘ਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਹਿੰਡਨ ਨਦੀ ਦਾ ਪਾਣੀ ਦਾਖਲ ਹੋਣ ਕਾਰਨ ਗ੍ਰੇਟਰ ਨੋਇਡਾ ਦੇ ਇਕ ਖੁੱਲ੍ਹੇ ਮੈਦਾਨ ‘ਚ ਕਰੀਬ 350 ਕਾਰਾਂ ਡੁੱਬੀਆਂ ਨਜ਼ਰ ਆ ਰਹੀਆਂ ਹਨ।

ਨਿਊਜ਼ ਏਜੰਸੀ ANI ਨੇ ਇਕ ਟਵੀਟ ਰਾਹੀਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਖੁੱਲ੍ਹੇ ਮੈਦਾਨ ‘ਚ ਕਾਰਾਂ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ। ਹਰ ਪਾਸੇ ਹੜ੍ਹ ਦਾ ਪਾਣੀ ਹੈ। ਪਾਣੀ ਕਾਰਾਂ ਦੀਆਂ ਛੱਤਾਂ ਤੋਂ ਕੁਝ ਇੰਚ ਹੇਠਾਂ ਤੱਕ ਭਰਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਓਲਾ ਕੈਬ ਕੰਪਨੀ ਦਾ ਮੈਦਾਨ ਸੀ। ਇੱਥੇ 400 ਦੇ ਕਰੀਬ ਵਾਹਨ ਖੜ੍ਹੇ ਸਨ। ਹਿੰਡਨ ਨਦੀ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪਾਣੀ ਇਸ ਮੈਦਾਨ ਵਿੱਚ ਪਹੁੰਚ ਗਿਆ ਅਤੇ 350 ਵਾਹਨ ਪਾਣੀ ਵਿੱਚ ਡੁੱਬ ਗਏ।

ਹਿੰਡਨ ਨਦੀ ਯਮੁਨਾ ਦੀ ਸਹਾਇਕ ਨਦੀ ਹੈ। ਪਾਣੀ ਦਾ ਪੱਧਰ ਵਧਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਨੀਵੇਂ ਇਲਾਕਿਆਂ ਤੋਂ ਬਚਾ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਗ੍ਰੇਟਰ ਨੋਇਡਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਨੋਇਡਾ ਸੈਕਟਰ-63 ਵਿੱਚ ਈਕੋਟੈਕ ਅਤੇ ਚਿਜਾਰਸੀ ਖੇਤਰ ਸ਼ਾਮਲ ਹਨ।

Add a Comment

Your email address will not be published. Required fields are marked *