ਤਰਸੇਮ ਜੱਸੜ ਦਾ ਲਾਇਵ ਸ਼ੋਅ ‘ ਪਿੰਡ ਤੋਂ ਆਕਲੈਂਡ’ ਰਿਹਾ ਸ਼ਾਨਦਾਰ
ਔਕਲੈਂਡ -:ਆਰ. ਕੇ. ਪ੍ਰ੍ਰੋਡਕਸ਼ਨ ਅਤੇ ਦਾ ਗੋਟ ਬਿਲਡਿਰ ਵੱਲੋਂ ਕਰਵਾਇਆ ਗਿਆ ਤਰਸੇਮ ਜੱਸੜ ਜੀ ਦਾ ਲਾਇਵ ਸ਼ੋਅ ‘ ਪਿੰਡ ਤੋਂ ਆਕਲੈਂਡ’ ਕੱਲ੍ਹ 23 ਜੁਲਾਈ 2023 ਨੂੰ ਬਹੁਤ ਹੀ ਧਮਕੇਦਾਰ ਰਿਹਾ। ਲਾਈਵ ਸ਼ੋਅ ਦੌਰਾਨ ਰਮਨ ਅਗਨੀਹੋਤਰੀ, ਕੇ.ਗਿੱਲ, ਹਰਸਿਮਰਨ ਜਨੇਜ਼ਾ,ਗਗਨ ਚੱਢਾ, ਜੱਸੀ ਸਿੰਘ, ਮੀਡੀਆ ਦੇ ਤੌਰ ਤੇ ਮਹਿਕ ਏ ਵਤਨ ਆਨ-ਲਾਇਨ ਨਿਊਜ਼ ਪੋਰਟਲ, ਡੈਲੀ ਖਬਰ, ਸਾਡੇ ਵਾਲਾ ਰੇਡੀਓ, ਐੱਚ.ਯੂ.ਐੱਮ.ਐੱਮ, ਰੇਡੀਓ ਸਪਾਈਸ, ਦਾ ਇੰਡੀਅਨ ਵੀਕਏਡਰ, ਦੀ ਟੀਮ ਦੇ ਮੈਂਬਰ ਸ਼ਾਮਿਲ ਹੋਏ।

ਰਮਨ ਅਗਨੀਹੋਤਰੀ ਜੀ ਅਤੇ ਪ੍ਰੋਗਰਾਮ ਦੇ ਹੋਸਟ ਹਰਮੀਕ ਸਿੰਘ ਨੇ ਪ੍ਰੋਗਰਾਮ ਵਿੱਚ ਯੋਗਦਾਨ ਪਾ ਰਹੀ ਸਾਰੀ ਮੀਡੀਆ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ। ਲਾਇਵ ਸ਼ੋਅ ਦੌਰਾਨ ਤਰਸੇਮ ਜੱਸੜ ਨੇ ਆਪਣੇੇ ਹਿੱਟ ਗੀਤਾਂ ਨੂੰ ਗਾਇਆ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਆਪਣੀ ਆਉਣ ਵਾਲੀ ਫਿਲਮ ‘ਮਸਤਾਨੇ’ ਦਾ ਪ੍ਰਮੋਸ਼ਨ ਕੀਤਾ। ਇਸ ਇਵੈਂਟਸ ਲਈ ਪਾਰਕਿੰਗ ਮੁਫਤ ਰੱਖੀ ਗਈ ਸੀ। ‘ਦ ਰਾਮਦਾ ਹੋਟਲ’ ਦੇ ਅੱਗੇ ਮੁੱਖ ਐਂਟਰੀ ਕੀਤੀ ਗਈ। ਸ਼ੋਅ ਦੌਰਾਨ ਮਹਿਕ -ਏ-ਵਤਨ ਦੇ ਮੁੱਖ ਸੰਪਾਦਕ ਹਰਦੇਵ ਬਰਾੜ ਜੀ ਨੇੇ ਮਾਨਯੋਗ ਸਾਈਮਨ ਬ੍ਰਿਜਜ਼ ਐਮ.ਪੀ ਸਾਬਕਾ ਆਗੂ ਨਿਊਜ਼ੀਲੈਂਡ ਨੈਸ਼ਨਲ ਪਾਰਟੀ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਹਰਕੋਰਟ ਟੀਮ ਅੰਕੁਰ ਪਟੇਲ, ਦਲੀਪ ਭਾਈ, ਰੋਸ਼ਨੀ ਪਟੇਲ, ਫਾਲਗੁਨ ਪਟੇਲ ਅਤੇ ਮੇਹੁਲ ਮੋਡੀ ਜੀ ਨੂੰ ਵੀ ਮਿਲੇ ਅਤੇ ਸ਼ੋਅ ਦਾ ਖੂਬ ਆਨੰਦ ਮਾਣਿਆ।




