ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਨਾਰਸ ਵਿਖੇ 3,4,5 ਫ਼ਰਵਰੀ ਨੂੰ ਵਿਸ਼ਾਲ ਮੈਡੀਕਲ ਕੈਂਪ

ਰੋਮ -: ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਬੇਗ਼ਮਪੁਰਾ ਸ਼ਬਦ ਦੀ ਜਿਸ ਪਵਿੱਤਰ ਧਰਤੀ ਕਾਸ਼ੀ ਬਨਾਰਸ ਉਤਪਤੀ ਹੋਈ ਹੈ, ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਭੂਮੀ ਤੇ ਸਤਿਗਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਮੌਕੇ ਬੇਗ਼ਮਪੁਰਾ ਏਡ ਦੀ ਟੀਮ ਵੱਲੋਂ ਪੂਰੇ ਭਾਰਤ ਵਿੱਚੋ ਪੁੱਜ ਰਹੀਆਂ ਸੰਗਤਾਂ ਦੀ ਸਿਹਤ ਸੰਭਾਲ ਲਈ ਮੈਡੀਕਲ ਕੈਂਪ 3,4,5 ਫ਼ਰਵਰੀ 2023 ਨੂੰ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਭਾਰਤ ਦੀ ਪ੍ਰਸਿੱਧ BHU ਯੂਨੀਵਰਸਟੀ ਦੇ ਮਾਹਿਰ ਡਾਕਟਰ ਸੇਵਾ ਕਰਨਗੇ।ਮੁਫ਼ਤ ਦਵਾਈ ਦਾ ਪ੍ਰਬੰਧ ਹੋਵੇਗਾ।ਐਂਬੂਲੈਂਸ ਗੱਡੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਹਸਪਤਾਲ ਵਿੱਚ ਐਮਰਜੈਂਸੀ ਲਈ ਬੈੱਡ ਰਿਜ਼ਰਵ ਕੀਤੇ ਗਏ ਹਨ।ਤਿੰਨੋਂ ਦਿਨ 24 ਘੰਟੇ ਲਗਾਤਾਰ ਬੇਗ਼ਮਪੁਰਾ ਏਡ ਦੀ ਟੀਮ ਦੀ ਨਿਗਾਰਨੀ ਹੇਠ ਸੇਵਾਵਾਂ ਕੀਤੀਆਂ ਜਾਣਗੀਆਂ।

ਪ੍ਰੈੱਸ ਨੂੰ ਇਹ ਜਾਣਕਾਰੀ ਸੰਸਥਾ ਪ੍ਰਧਾਨ ਰਾਮ ਸਿੰਘ ਮੈਂਗੜਾ ਨੇ ਦਿੱਤੀ।ਇੱਥੇ ਦੱਸ ਦਈਏ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਸਮਰਪਿਤ ਬੇਗਮਪੁਰਾ ਏਡ ਇੰਟਰਨੈਸ਼ਨਲ ਦੀ ਪਹਿਲੀ ਅੰਤਰਰਾਸ਼ਟਰੀ ਸਹਾਇਤਾ ਮਾਰਚ 2022 ਯੂਕ੍ਰੇਨ ਦੇ ਬਾਰਡਰ ਤੇ ਜਾਕੇ ਸਰਨਾਥੀਆਂ ਦੀ ਮਦਦ ਕਰਨਾ ਸੀ। ਇਸ ਤੋਂ ਪਹਿਲਾ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਲਗਾਤਾਰ ਮਾਨਵਤਾ ਦੀ ਭਲਾਈ ਵਾਸਤੇ ਕਾਰਜ ਚੱਲਦੇ ਹਨ।ਦੂਜੀ ਅੰਤਰਰਾਸ਼ਟਰੀ ਸੇਵਾ 2022 ਵਿਚ ਕੀਤੀ ਗਈ ਜਦੋਂ ਪਾਕਿਸਤਾਨ ਵਿੱਚ ਆਏ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਨਾਲ ਲੱਖਾਂ ਲੋਕ ਘਰੋਂ ਬੇਘਰ ਹੋ ਗਏ ਅਤੇ ਲੋਕ ਇਕ ਡੰਗ ਦੀ ਰੋਟੀ ਤੋਂ ਮੁਹਤਾਜ ਹੋ ਗਏ।

ਪਾਕਿਸਤਾਨ ਦੇ ਲੋਕਾਂ ਲਈ ਬੇਗ਼ਮਪੁਰ ਏਡ ਰਾਹਤ ਸਮੱਗਰੀ ਲੈ ਕੇ ਡੇਢ ਮਹੀਨਾ ਤੱਕ ਗਈ, ਜਿੱਥੇ ਕੋਈ ਹੋਰ ਨਹੀਂ ਪੁਜਿਆ। ਉਥੇ ਕਿਸ਼ਤੀਆਂ ਨਾਲ ਲੋਕਾਂ ਨੂੰ ਖਾਣ ਲਈ ਰਸਤ ਪੁੱਜਦੀ ਕੀਤੀ।ਨਵੰਬਰ 2022 ਵਿੱਚ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੇ ਆਗਮਨ ਦਿਵਸ ਤੇ ਨਨਕਾਣਾ ਸਾਹਿਬ ਵਿੱਚ ਕੋਫੀ ਦੇ ਲੰਗਰਾਂ ਦੀ ਸੇਵਾ ਕੀਤੀ ਗਈ। ਫਰਾਂਸ ਵਿੱਚ ਵੀ ਨਗਰ ਕੀਰਤਨ ਤੇ ਸੰਗਤਾਂ ਲਈ ਲੰਗਰਾਂ ਦੀਆਂ ਬੇਅੰਤ ਸੇਵਾਵਾਂ ਕੀਤੀਆਂ ਗਈਆਂ।

Add a Comment

Your email address will not be published. Required fields are marked *