ਗਰਮੀਆਂ ਦੀਆਂ ਛੁੱਟੀਆਂ ਮਨਾਉਣ ਜਾ ਰਹੇ 8 ਲੋਕਾਂ ਦੀ ਦਰਦਨਾਕ ਮੌਤ

ਮੈਕਸੀਕੋ ਸਿਟੀ : ਮੱਧ ਮੈਕਸੀਕੋ ਦੇ ਜ਼ਕਾਟੇਕਸ-ਸਾਲਟੀਲੋ ਹਾਈਵੇਅ ‘ਤੇ ਸੋਮਵਾਰ ਨੂੰ ਅਮਰੀਕਾ ਤੋਂ ਆ ਰਹੀ ਇਕ ਯਾਤਰੀ ਬੱਸ ਦੇ ਪਲਟ ਜਾਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਨੈਸ਼ਨਲ ਸਿਵਲ ਪ੍ਰੋਟੈਕਸ਼ਨ ਕੋਆਰਡੀਨੇਸ਼ਨ ਨੇ ਟਵਿੱਟਰ ‘ਤੇ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 6:30 ਵਜੇ (1230 GMT) ਦੇ ਜ਼ਕਾਟੇਕਾਸ ਦੇ ਕੋਨਸੇਪਸੀਓਨ ਡੇ ਓਰੋ ਸ਼ਹਿਰ ਦੇ ਰੋਕਾਮੋਂਟੇਸ ਜ਼ਿਲ੍ਹੇ ਵਿੱਚ ਵਾਪਰਿਆ।

ਸਥਾਨਕ ਮੀਡੀਆ ਮੁਤਾਬਕ ਬੱਸ ਅਮਰੀਕਾ ‘ਚ ਰਹਿ ਰਹੇ ਮੈਕਸੀਕਨ ਨਾਗਰਿਕਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਉਨ੍ਹਾਂ ਦੇ ਜੱਦੀ ਸ਼ਹਿਰ ਜ਼ਕਾਟੇਕਾਸ ਅਤੇ ਆਗੁਆਸਕਾਲੀਏਂਟਸ ‘ਚ ਬਿਤਾਉਣ ਲਈ ਲੈ ਜਾ ਰਹੀ ਸੀ। ਮੁਢਲੀਆਂ ਰਿਪੋਰਟਾਂ ਮੁਤਾਬਕ ਇਹ ਹਾਦਸਾ ਬਰਸਾਤ ਤੋਂ ਬਾਅਦ ਸੁੰਨਸਾਨ ਸੜਕ ‘ਤੇ ਤੇਜ਼ ਰਫ਼ਤਾਰ ਨਾਲ ਚੱਲਣ ਅਤੇ ਬੱਸ ਡਰਾਈਵਰ ਵੱਲੋਂ ਵਾਹਨ ‘ਤੇ ਕਾਬੂ ਨਾ ਰਹਿਣ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ ਪੈਰਾਮੈਡੀਕਲ ਕਰਮਚਾਰੀਆਂ ਨੇ ਜ਼ਖਮੀਆਂ ਦਾ ਇਲਾਜ ਕੀਤਾ ਅਤੇ ਗੰਭੀਰ ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ।

Add a Comment

Your email address will not be published. Required fields are marked *