ਵਿਵੇਕ ਓਬਰਾਏ ਨਾਲ 1.55 ਕਰੋੜ ਦੀ ਹੋਈ ਠੱਗੀ

ਮੁੰਬਈ – ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨਾਲ 3 ਲੋਕਾਂ ਨੇ ਕਥਿਤ ਤੌਰ ’ਤੇ 1.55 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ ਹੈ। ਦੋਸ਼ੀਆਂ ਨੇ ਇਕ ਪ੍ਰੋਗਰਾਮ ਅਤੇ ਫ਼ਿਲਮ ਨਿਰਮਾਣ ਕੰਪਨੀ ਵਿਚ ਨਿਵੇਸ਼ ਕਰਨ ’ਤੇ ਚੰਗਾ ਰਿਟਰਨ ਮਿਲਣ ਦਾ ਵਾਅਦਾ ਕਰ ਕੇ ਅਦਾਕਾਰ ਨੂੰ ਨਿਵੇਸ਼ ਕਰਨ ਨੂੰ ਕਿਹਾ ਪਰ ਰਕਮ ਦੀ ਵਰਤੋਂ ਖੁਦ ਲਈ ਕੀਤੀ। ਪੁਲਸ ਨੇ ਦੱਸਿਆ ਕਿ ਓਬਰਾਏ ਦੇ ਚਾਰਟਿਡ ਅਕਾਊਂਡ ਨੇ ਇਨ੍ਹਾਂ ਤਿੰਨ ਲੋਕਾਂ ਦੇ ਵਿਰੁੱਧ ਅੰਧੇਰੀ ਪੂਰਬ ਦੇ ਐੱਮ. ਆਈ. ਡੀ. ਸੀ. ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ।

ਸ਼ਿਕਾਇਤ ਮੁਤਾਬਕ ਇਕ ਫ਼ਿਲਮ ਨਿਰਮਾਤਾ ਸਮੇਤ ਤਿੰਨੇ ਦੋਸ਼ੀ, ਅਦਾਕਾਰ ਦੇ ਕਾਰੋਬਾਰੀ ਸਾਂਝੇਦਾਰ ਸਨ ਅਤੇ ਉਨ੍ਹਾਂ ਨੇ (ਦੋਸ਼ੀਆਂ ਨੇ) ਓਬਰਾਏ ਨੂੰ ਇਕ ਪ੍ਰੋਗਰਾਮ ਅਤੇ ਫ਼ਿਲਮ ਨਿਰਮਾਣ ਕੰਪਨੀ ਵਿਚ ਰੁਪਏ ਨਿਵੇਸ਼ ਕਰਨ ਲਈ ਕਿਹਾ ਸੀ। ਅਧਿਕਾਰੀ ਨੇ ਕਿਹਾ ਕਿ ਅਦਾਕਾਰ ਦੀ ਪਤਨੀ ਵੀ ਕੰਪਨੀ ਵਿਚ ਭਾਈਵਾਲ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਿਲਸਿਲੇ ਵਿਚ ਇੰਡੀਅਨ ਪੈਨਲ ਕੋਡ ਦੀ ਧਾਰਾ 420 (ਧੋਖਾਦੇਹੀ), 419 (ਧੋਖਾ ਦੇਣ ਲਈ ਕਿਸੇ ਹੋਰ ਦੀ ਪਛਾਣ ਦੀ ਵਰਤੋਂ ਕਰਨਾ), 409 (ਅਪਰਾਧਿਕ ਵਿਸ਼ਵਾਸਘਾਤ) ਅਤੇ 34 (ਸਾਂਝਾ ਇਰਾਦਾ ਰੱਖਣ) ਦੇ ਤਹਿਤ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

Add a Comment

Your email address will not be published. Required fields are marked *