ਡਾਇਸਨ ਨੇ ਹੇਅਰ ਕੇਅਰ ਤਕਨਾਲੋਜੀ ਲਈ ਦੀਪਿਕਾ ਪਾਦੁਕੋਣ ਨੂੰ ਐਲਾਨਿਆ ਆਪਣਾ ਬ੍ਰਾਂਡ ਅੰਬੈਸਡਰ

ਨਵੀਂ ਦਿੱਲੀ – ਗਲੋਬਲ ਤਕਨਾਲੋਜੀ ਕੰਪਨੀ ਡਾਇਸਨ ਨੇ ਦੀਪਿਕਾ ਪਾਦੁਕੋਣ ਨੂੰ ਹੇਅਰ ਕੇਅਰ ਤਕਨਾਲੋਜੀ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਇਸ ਸਾਂਝੇਦਾਰੀ ਨਾਲ ਡਾਇਸਨ ਦਾ ਮਕਸਦ ਵਾਲਾਂ ਦੀ ਸਿਹਤ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣਾ ਹੈ, ਨਾਲ ਹੀ ਡਾਇਸਨ ਦੇ ਟੈਕਨੀਕਲ ਤੌਰ ’ਤੇ ਐਡਵਾਂਸਡ ਸਟਾਈਲਿੰਗ ਟੂਲ ਦੀ ਲੋਕਪ੍ਰਿਯਤਾ ਨੂੰ ਬਣਾਈ ਰੱਖਣਾ ਹੈ। ਡਾਇਸਨ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅੰਕਿਤ ਜੈਨ ਨੇ ਕਿਹਾ ਕਿ ਅਸੀਂ ਦੀਪਿਕਾ ਪਾਦੁਕੋਣ ਨਾਲ ਸਾਂਝੇਦਾਰੀ ਕਰ ਕੇ ਬਹੁਤ ਖੁਸ਼ ਹਾਂ। 

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਐਡਵਾਂਸਡ ਇੰਜੀਨੀਅਰਿੰਗ ਅਤੇ ਲੇਟੈਸਟ ਡਿਜਾਈਨ ਨੂੰ ਮਿਲਾ ਕੇ ਡਾਇਸਨ ਹੇਅਰ ਕੇਅਰ ਤਕਨੀਕਾਂ ਸਾਡੇ ਵਾਲਾਂ ਦੀ ਦੇਖਭਾਲ ਅਤੇ ਸਟਾਈਲ ਦੇ ਤਰੀਕੇ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀਆਂ ਹਨ ਅਤੇ ਲਿਆਉਂਦੀਆਂ ਰਹਿਣਗੀਆਂ। ਦੀਪਿਕਾ ਨਾਲ ਸਾਡੀ ਭਾਈਵਾਲੀ ਤੋਂ ਬਾਅਦ ਅਸੀਂ ਭਾਰਤੀ ਵਾਲਾਂ ਨੂੰ ਅਨੇਕਾਂ ਤਰੀਕਿਆਂ ਨਾਲ ਸਟਾਈਲ ਕਰਨ ਅਤੇ ਤੰਦਰੁਸਤ ਰੱਖਣ ਬਾਰੇ ਗੱਲਬਾਤ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਰੀ ਰੱਖ ਸਕਾਂਗੇ।

ਦੀਪਿਕਾ ਪਾਦੁਕੋਣ ਨੇ ਕਿਹਾ ਕਿ ਇਨੋਵੇਸ਼ਨ ਪ੍ਰਤੀ ਡਾਇਸਨ ਦੀ ਵਚਨਬੱਧਤਾ ਅਤੇ ਸਿਹਤ ਹੇਅਰ ਸਟਾਈਲਿੰਗ ਲਈ ਐਡਵਾਂਸਡ ਤਕਨੀਕ ਮੁਹੱਈਆ ਕਰਨ ’ਤੇ ਫੋਕਸ ਕਰਨਾ ਮੇਰੇ ਮੁਤਾਬਕ ਹੈ। ਮੈਨੂੰ ਉਮੀਦ ਹੈ ਕਿ ਇਹ ਸਾਂਝੇਦਾਰੀ ਲੋਕਾਂ ਨੂੰ ਵਾਲਾਂ ਦੀ ਬਿਹਤਰ ਸਟਾਈਲਿੰਗ ਅਤੇ ਸਿਹਤ ਦੇ ਨਾਲ-ਨਾਲ ਵਾਲਾਂ ਦੇ ਰੱਖ-ਰਖਾਅ ਦੇ ਮਹੱਤਵ ਬਾਰੇ ਜ਼ਿਆਦਾ ਜਾਗਰੂਕ ਹੋਣ ਲਈ ਪ੍ਰੇਰਿਤ ਕਰੇਗੀ। ਡਾਇਸਨ ਨੇ ਲਗਾਤਾਰ ਪਾਇਓਨੀਅਰ ਤਕਨਾਲੋਜੀ ਵਿੱਚ ਨਿਵੇਸ਼ ਕੀਤਾ ਹੈ। 7 ਸਾਲ ਪਹਿਲਾਂ ਇਸ ਨੇ ਡਾਇਸਨ ਸੁਪਰਸੋਨਿਕ ਹੇਅਰ ਡਰਾਇਰ ਦੇ ਲਾਂਚ ਨਾਲ ਵਾਲਾਂ ਦੀ ਦੇਖਭਾਲ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ। ਇਕ ਇਕ ਅਜਿਹੀ ਮਸ਼ੀਨ ਹੈ, ਜੋ ਵਾਲਾਂ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਣ ਦੇ ਨਾਲ-ਨਾਲ ਵਾਲਾਂ ਨੂੰ ਛੇਤੀ ਸੁਕਾਉਣ ਲਈ ਫਾਸਟ, ਕੰਟਰੋਲਡ ਏਅਰ ਫਲੋ ਅਤੇ ਇੰਟੈਲੀਜੈਂਟ ਹੀਟ ਕੰਟਰੋਲ ਕਰਨ ਦੇ ਸਮਰੱਥ ਹੈ।

Add a Comment

Your email address will not be published. Required fields are marked *