ਮਨੀਪੁਰ ‘ਚ 2 ਔਰਤਾਂ ਨੂੰ ਨਗਨ ਕਰ ਪਰੇਡ ਕਰਾਉਣ ਦਾ ਮਾਮਲਾ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੁਕਮ ਜਾਰੀ ਕਰਕੇ 2 ਮਨੀਪੁਰੀ ਔਰਤਾਂ ਦੀ ਨਗਨ ਪਰੇਡ ਦੀ ਵਾਇਰਲ ਵੀਡੀਓ ਨੂੰ ਸਾਂਝਾ ਨਾ ਕਰਨ ਦੀ ਹਦਾਇਤ ਕੀਤੀ ਹੈ। ਸੂਤਰਾਂ ਮੁਤਾਬਕ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਇਹ ਲਾਜ਼ਮੀ ਹੈ ਕਿ ਉਹ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ, ਕਿਉਂਕਿ ਮਾਮਲਾ ਫਿਲਹਾਲ ਜਾਂਚ ਅਧੀਨ ਹੈ।

ਦੱਸ ਦੇਈਏ ਕਿ ਮਨੀਪੁਰ ਵਿਚ ਬੁੱਧਵਾਰ ਨੂੰ 2 ਔਰਤਾਂ ਕੋਲੋਂ ਨਗਨ ਪਰੇਡ ਕਰਾਉਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਪਹਾੜੀ ਖੇਤਰ ਵਿਚ ਤਣਾਅ ਪੈਦਾ ਹੋ ਗਿਆ। 4 ਮਈ ਦੀ ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਹੋਰ ਪੱਖ ਦੇ ਕੁਝ ਲੋਕ ਇਕ ਭਾਈਚਾਰੇ ਦੀਆਂ 2 ਔਰਤਾਂ ਨੂੰ ਨਗਨ ਕਰ ਪਰੇਡ ਕਰਵਾ ਰਹੇ ਹਨ। ਪੁਰਸ਼ ਬੇਸਹਾਰਾ ਔਰਤਾਂ ਨਾਲ ਲਗਾਤਾਰ ਛੇੜਛਾੜ ਕਰ ਰਹੇ ਹਨ ਅਤੇ ਉਹ ਔਰਤਾਂ ਉਨ੍ਹਾਂ ਅੱਗੇ ਮਿੰਨਤਾਂ ਕਰ ਰਹੀਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Add a Comment

Your email address will not be published. Required fields are marked *