ਸੋਨੀਆ ਗਾਂਧੀ ਚਾਰ ਰੋਜ਼ਾ ਦੌਰੇ ’ਤੇ ਰਾਜਸਥਾਨ ਪਹੁੰਚੀ

ਜੈਪੁਰ, 8 ਦਸੰਬਰ– : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਰਾਜਸਥਾਨ ਦੇ ਚਾਰ ਰੋਜ਼ਾ ਦੌਰੇ ਤਹਿਤ ਅੱਜ ਜ਼ਿਲ੍ਹਾ ਸਵਾਈ ਮਾਧੋਪੁਰ ਪਹੁੰਚੀ। ਪਾਰਟੀ ਦੇ ਤਰਜਮਾਨ ਅਨੁਸਾਰ ਉਹ ਸ਼ੁੱਕਰਵਾਰ ਨੂੰ ਆਪਣੇ ਬੱਚਿਆਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਆਪਣਾ 76ਵਾਂ ਜਨਮ ਦਿਨ ਮਨਾਏਗੀ। ਪਾਰਟੀ ਦੇ ਤਰਜਮਾਨ ਨੇ ਕਿਹਾ, ‘‘ਸ੍ਰੀਮਤੀ ਗਾਂਧੀ ਅੱਜ ਸਵੇਰੇ ਦਿੱਲੀ ਤੋਂ ਰੂਟੀਨ ਉਡਾਣ ਵਿੱਚ ਜੈਪੁਰ ਪਹੁੰਚੀ। ਉਸ ਤੋਂ ਬਾਅਦ ਉਨ੍ਹਾਂ ਨੇ ਜੈਪੁਰ ਹਵਾਈ ਅੱਡੇ ਤੋਂ ਇਕ ਹੈਲੀਕਾਪਟਰ ਲਿਆ ਅਤੇ ਸਵਾਈ ਮਾਧੋਪੁਰ ਪਹੁੰਚੀ। ਕੁਝ ਘੰਟਿਆਂ ਬਾਅਦ ਰਾਹੁਲ ਤੇ ਪ੍ਰਿਯੰਕਾ ਵੀ ਉਨ੍ਹਾਂ ਕੋਲ ਰਣਥੰਬੋਰ ਟਾਈਗਰ ਰਿਜ਼ਰਵ ਨੇੜਲੇ ਇਕ ਆਲੀਸ਼ਾਨ ਰਿਜ਼ੌਰਟ ਵਿੱਚ ਪਹੁੰਚ ਗਏ।’’ ਪਾਰਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ 10 ਦਸੰਬਰ ਨੂੰ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋ ਸਕਦੇ ਹਨ। ਯਾਤਰਾ ਦਾ ਇਹ ਦਿਨ ਮਹਿਲਾਵਾਂ ਲਈ ਰਾਖਵਾਂ ਰੱਖਿਆ ਗਿਆ ਹੈ। ਇਹ ਉਨ੍ਹਾਂ ਦਾ ਨਿੱਜੀ ਦੌਰਾ ਹੈ ਅਤੇ ਕਿਸੇ ਆਗੂ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ ਪਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਜਨਮ ਦਿਨ ਮੌਕੇ ਉਨ੍ਹਾਂ ਨੂੰ ਮਿਲ ਸਕਦੇ ਹਨ।

Add a Comment

Your email address will not be published. Required fields are marked *