ਸੁਪਰੀਮ ਸਿੱਖ ਸੁਸਾਇਟੀ ਵੱਲੋਂ ਮਾਟਾਰੀਕੀ ਸੈਲੀਬਰੇਸ਼ਨ ਮੌਕੇ ਫੂਡ ਡਰਾਈਵ ਦਾ ਆਯੋਜਨ
ਨਿਊਜ਼ੀਲੈਂਡ ਦੇ ਮਾਓਰੀ ਭਾਈਚਾਰੇ ਦੇ ਮਾਟਾਰੀਕੀ ਸੈਲੀਬਰੇਸ਼ਨ ਦੇ ਖਾਸ ਮੌਕੇ ‘ਤੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਦਰਅਸਲ ਇਸ ਖਾਸ ਮੌਕੇ ‘ਤੇ ਗੁਰਦੁਆਰਾ ਸਾਹਿਬ ਵਿਖੇ ਇੱਕ ਫੂਡ ਡਰਾਈਵ ਦਾ ਆਯੋਜਨ ਕੀਤਾ ਗਿਆ ਜਿੱਥੇ ਜਰੂਰਤਮੰਦ ਲੋਕਾਂ ਨੂੰ 3000 ਫੂਡ ਪਾਰਸਲ ਵੰਡੇ ਗਏ। ਹਰੇਕ ਫੂਡ ਪਾਰਸਲ ਵਿੱਚ ਚਾਰ ਮੈਂਬਰਾਂ ਦੇ ਪਰਿਵਾਰ ਲਈ ਤਿੰਨ-ਚਾਰ ਦਿਨਾਂ ਲਈ ਭੋਜਨ ਪਾਇਅ ਗਿਆ ਸੀ। ਸਥਾਨਕ ਭਾਈਚਾਰੇ ਨੇ ਇਸ ਉਪਰਾਲੇ ਦਾ ਸੁਪਰੀਮ ਸਿੱਖ ਸੁਸਇਟੀ ਦਾ ਦਿਲੋਂ ਧੰਨਵਾਦ ਕੀਤਾ। ਕੋਰੋਨਾ ਮਹਾਂਮਾਰੀ ਦੌਰਾਨ ਇਹਨਾਂ ਫੂਡ ਪਾਰਸਲ ਦਾ ਲਾਹਾ ਲੈਣ ਵਾਲੇ ਵਿਅਕਤੀਆਂ ਵੱਲੋਂ ਸ਼ਲਾਘਾ ਕੀਤੀ ਗਈ।ਇਸ ਉਪਰਾਲੇ ਦਾ ਮਕਸਦ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਾਧੂ ਸਹਾਇਤਾ ਪ੍ਰਦਾਨ ਕਰਨਾ ਹੈ। ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ.ਦਲਜੀਤ ਸਿੰਘ ਨੇ ਦੱਸਿਆ ਕਿ ਮਾਓਰੀ ਭਾਈਚਾਰੇ ਨੇ ਫੂਡ ਕੈੈਂਪ ਦੇ ਆਯੋਜਨ ਵਿੱਚ ਸਹਾਇਤਾ ਉਹਨਾਂ ਕੋਲ ਆਏ। ਵਿਚਾਰ- ਵਟਾਂਦਰੇ ਤੋਂ ਬਾਦ ਸੁਸਾਇਟੀ ਨੇ ਭੋਜਨ ਭੇਜਣ ਦਾ ਫੈਸਲਾ ਕੀਤਾ। ਹਰ ਵਾਰ ਦੀ ਤਰ੍ਹਾ ਕਮਿਊਨਿਟੀ ਅਤੇ ਸੋਸਇਟੀ ਦੇ ਮੈਂਬਰਾਂ ਵੱਲੋਂ ਦਾਨ ਲਈ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ।ਇਸ ਕਾਰਜ ਨੂੰ ਸਿਰੇ ਚੜਾਉਣ ਲਈ 30 ਦੇ ਕਰੀਬ ਵਲੰਟੀਅਰਾਂ ਨੇ ਲਗਾਤਾਰ ਅਣਥੱਕ ਸੇਵਾ ਇਸ ਫੂਡ ਡਰਾਈਵ ਦੌਰਾਨ ਕੀਤੀ। ਜਿਕਰਯੋਗ ਹੈ ਕਿ ਦੇਸ਼ ‘ਚ ਵੱਧ ਰਹੀ ਮਹਿਗਾਈ ਨੇ ਆਮ ਲੋਕਾਂ ਦੇ ਬਜਟ ਹਲਾ ਕੇ ਰੱਖ ਦਿੱਤੇ ਨੇ ਅਜਿਹੇ ‘ਚ ਇਹ ਉਪਰਾਲਾ ਲੋੜਵੰਦ ਲੋਕਾਂ ਨੂੰ ਬਹੁਤ ਅਹਿਮ ਹੈ। ਟਾਕਾਨਿਨੀ ਤੋਂ ਨੈਸ਼ਨਲ ਪਾਰਟੀ ਦੀ ਉਮੀਦਵਾਰ ਰੀਮਾ ਨੇਕਲੇ ਅਤੇ ਪਾਪਾਕੁਰਾ ਦੇ ਕੌਂਸਲਰ ਡੈਨੀਅਲ ਨਿਊਮੈਨ ਨੇ ਵੀ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ ਹੈ।

