ਨਿਊਜੀਲੈਂਡ ਕਤਲ ਹੋਏ ਪੰਜਾਬੀ ਨੌਜਵਾਨ ਰਮਨਦੀਪ ਸਿੰਘ ਦੀ ਪਿੰਡ ਪੁੱਜਣ ‘ਤੇ ਭਿੱਜੀਆਂ ਅੱਖਾਂ ਨਾਲ ਹੋਈ ਅੰਤਿਮ ਵਿਦਾਇਗੀ
December 26, 2023
ਆਕਲੈਂਡ – 25 ਸਾਲਾ ਪੰਜਾਬੀ ਨੌਜਵਾਨ ਰਮਨਦੀਪ ਸਿੰਘ ਦਾ ਅੰਤਿਮ ਸੰਸਕਾਰ ਬੀਤੇ ਦਿਨੀਂ ਉਸਦੇ ਗੁਰਦਾਸਪੁਰ ਪੈਂਦੇ ਪਿੰਡ ਕੋਟਲੀ ਸ਼ਾਹਪੁਰ ਵਿਖੇ ਕਰ ਦਿੱਤਾ ਗਿਆ ਹੈ। ਇਸ ਮੌਕੇ ਰਮਨਦੀਪ ਦੇ ਪਰਿਵਾਰਿਕ ਮੈਂਬਰਾਂ, ਉਸਦੇ ਪਿੰਡ ਵਾਲਿਆਂ ਨੇ ਉਸਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਤੇ ਨਿਊਜੀਲੈਂਡ ਪੁਲਿਸ ਤੋਂ ਆਸ ਪ੍ਰਗਟਾਈ ਕਿ ਉਨ੍ਹਾਂ ਵਲੋਂ ਜਲਦ ਹੀ ਰਮਨਦੀਪ ਦੇ ਕਾਤਿਲਾਂ ਨੂੰ ਸਜਾ ਦੁਆਈ ਜਾਏਗੀ। ਰਮਨਦੀਪ 18 ਸਾਲਾਂ ਦੀ ਉਮਰ ਵਿੱਚ ਨਿਊਜੀਲੈਂਡ ਪੁੱਜਾ ਸੀ ਤੇ ਇਹ ਪਤਾ ਲੱਗਾ ਹੈ ਕਿ ਜਿਸ ਦਿਨ ਰਮਨਦੀਪ ਦਾ ਕਤਲ ਹੋਇਆ, ਉਸ ਵਲੋਂ ਪਾਰਕ ਵਿੱਚ ਸ਼ਰਾਬ ਪੀ ਰਹੇ 2 ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਸੀ, ਜਿਸ ਤੋਂ ਨਾਖੁਸ਼ ਦੋਨੋਂ ਨੌਜਵਾਨਾਂ ਨੇ ਉਸਦਾ ਕਤਲ ਕਰ ਦਿੱਤਾ।

