ਨਿਊਜ਼ੀਲੈਂਡ ਸਰਕਾਰ ਬਣਾਏਗੀ ‘ਯੂਥ ਜਸਟਿਸ ਯੂਨਿਟ’

ਆਕਲੈਂਡ- ਅੱਜ ਦੇ ਅਗਾਂਹ-ਵਧੂ ਦੌਰ ਵਿੱਚ ਮਾਪੇ ਆਪਣੇ ਬੱਚਿਆਂ ਵੱਲ ਘੱਟ ਧਿਆਨ ਦੇ ਰਹੇ ਹਨ। ਜਿਸ ਕਾਰਨ ਬੱਚਿਆਂ ਨੂੰ ਚੰਗੇ- ਮਾੜੇ ਨੂੰ ਸਮਝਣਾ ਮੁਸ਼ਕਿਲ ਹੋ ਰਿਹਾ ਹੈ। ਇਸ ਕਾਰਨ ਹੀ ਬੱਚੇ ਆਪਣੇ ਮਰਜੀ ਕਰਦੇ ਅਤੇ ਅਨਜਾਣੇ ਵਿੱਚ ਛੋਟੀ ਉਮਰ ਵੀ ਹੀ ਵੱਡੇ-ਵੱਡੇ ਅਪਰਾਧ ਕਰ ਜਾਂਦੇ ਹਨ। ਜਿਸ ਕਾਰਨ ਬੱਚਿਆਂ ਦੇ ਭਵਿੱਖ ਨੂੰ ਤਾਂ ਖਤਰਾ ਹੁੰਦਾ ਹੀ ਹੈ ਨਾਲ ਹੀ ਦੇਸ਼ ਦੇ ਭਵਿੱਖ ਲਈ ਚਿੰਤਾ ਦਾ ਕਾਰਨ ਹੈ। ਇਹ ਸਭ ਦੇਖਦੇ ਹੋਏ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਅਤੇ ਚਿਲਡਰਨ ਮਨਿਸਟਰ ਕੈਲਵਿਨ ਡੇਵਿਸ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਰਕਾਰ ਵੱਲੋਂ ਛੋੋਟੀ ਉਮਰ ਦੇ ਲੁਟੇਰਿਆਂ ‘ ਤੇ ਕਾਬੂ ਪਾਉਣ ਲਈ ਅਤੇ ਉਹਨਾਂ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਵੱਲੋਂ ਨਵੀਆਂ ਦੋ ਯੂਥ ਜਸਟਿਸ ਯੂਨਿਟ ਦਾ ਨਿਰਮਾਣ ਕੀਤਾ ਜਾਵੇਗਾ।
ਪ੍ਰਧਾਨ ਮੰੰਤਰੀ ਕ੍ਰਿਸ ਹਿਪਕਿਨਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫੈਸਲਾ ਉਹਨਾਂ ਵੱਲੋਂ ਸਰਕਾਰ ਦੀ ਨਵੀਂ ਲਾਅ ਐਂਡ ਆਰਡਰ ਪਾਲਸੀ ਤਹਿਤ ਲਿਆ ਗਿਆ ਹੈ, ਜਿਸਦਾ ਮਕਸਦ ਨਿਊਜ਼ੀਲੈਂਡ ਵਿੱਚ ਵੱਧ ਰਹੇ ਕਰਾਈਮ ਨੂੰ ਘਟਾਉਣਾ ਹੈ।

Add a Comment

Your email address will not be published. Required fields are marked *