ਸਨੀ ਕੌਸ਼ਲ ਨੇ ਭਾਬੀ ਕੈਟਰੀਨਾ ਨੂੰ ਜਨਮ ਦਿਨ ਦੀ ਦਿੱਤੀ ਵਧਾਈ

ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਦੇ ਭਰਾ ਸਨੀ ਕੌਸ਼ਲ ਨੇ ਅੱਜ ਆਪਣੀ ਭਾਬੀ ਕੈਟਰੀਨਾ ਕੈਫ ਦੇ ਜਨਮ ਦਿਨ ’ਤੇ ਉਸ ਨੂੰ ਵਧਾਈ ਦਿੱਤੀ ਹੈ। ਉਸ ਨੇ ਇੰਸਟਾਗ੍ਰਾਮ ’ਤੇ ਕੈਟਰੀਨਾ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਆਖਿਆ, ‘‘ਮੇਰੀ ਜ਼ਿੰਦਗੀ ਦੀ ਸਭ ਤੋਂ ਹਸਮੁੱਖ ਸ਼ਖ਼ਸੀਅਤ ਕੈਟਰੀਨਾ ਕੈਫ ਨੂੰ ਜਨਮ ਦਿਨ ਦੀ ਵਧਾਈ। ਢੇਰ ਸਾਰਾ ਪਿਆਰ।’’ ਇਸ ਦੌਰਾਨ ਸਨੀ ਦੀ ਪ੍ਰੇਮਿਕਾ ਦੱਸੀ ਜਾਂਦੀ ਸ਼ਰਵਰੀ ਨੇ ਵੀ ‘ਏਕ ਥਾ ਟਾਈਗਰ’ ਦੀ ਅਦਾਕਾਰਾ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਆਖਿਆ, ‘‘ਜਨਮ ਦਿਨ ਦੀ ਵਧਾਈ ਕੈਟ। ਬਹੁਤ ਸਾਰਾ ਪਿਆਰ।’’ ਕੱਲ੍ਹ ਸਵੇਰੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਦੋਵਾਂ ਨੂੰ ਮੁੰਬਈ ਹਵਾਈ ਅੱਡੇ ’ਤੇ ਦੇਖਿਆ ਗਿਆ ਸੀ। ਸਨੀ ਦੀ ਆਪਣੇ ਭਰਾ ਵਿੱਕੀ ਤੇ ਭਾਬੀ ਕੈਟਰੀਨਾ ਨਾਲ ਵਿਸ਼ੇਸ਼ ਸਾਂਝ ਹੈ। ਕੈਟਰੀਨਾ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਇੱਕ ਤਸਵੀਰ ਵਿੱਚ ਉਹ ਕੈਟਰੀਨਾ ਤੋਂ ਆਸ਼ੀਰਵਾਦ ਲੈਂਦਾ ਦੇਖਿਆ ਜਾ ਸਕਦਾ ਹੈ।

Add a Comment

Your email address will not be published. Required fields are marked *