ਸ਼ਾਹਰੁਖ-ਦੀਪਿਕਾ ਨੂੰ ਇਕੱਠੇ ਦੇਖ ਕੇ ਸੋਸ਼ਲ ਮੀਡੀਆ ’ਤੇ ਹੋਣ ਲੱਗੀ ਚਰਚਾ

ਮੁੰਬਈ – ਸ਼ਨੀਵਾਰ ਨੂੰ ਮੁੰਬਈ ’ਚ 141ਵੀਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ। ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ’ਚ ਆਯੋਜਿਤ ਇਸ ਸੈਸ਼ਨ ’ਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ, ਰਣਬੀਰ ਕਪੂਰ ਤੇ ਆਲੀਆ ਭੱਟ ਨੇ ਵੀ ਸ਼ਿਰਕਤ ਕੀਤੀ। ਇਸ ਸਮਾਗਮ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਦੇ ਦੋ ਖ਼ਾਸ ਕਾਰਨ ਹਨ। ਪਹਿਲੀ ਗੱਲ ਤਾਂ ਇਨ੍ਹਾਂ ਚਾਰਾਂ ਸਿਤਾਰਿਆਂ ਨੂੰ ਇਕੋ ਫਰੇਮ ’ਚ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ, ਜਦਕਿ ਦੂਜਾ ਦਿਲਚਸਪ ਕਾਰਨ ਇਹ ਹੈ ਕਿ ਇਸ ਦੌਰਾਨ ਆਲੀਆ ਭੱਟ ਆਪਣੇ ਪਤੀ ਰਣਬੀਰ ਕਪੂਰ ਦੇ ਮੋਢੇ ’ਤੇ ਸਿਰ ਰੱਖ ਕੇ ਸੌਂਦੀ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ।

ਸਾਹਮਣੇ ਆਈ ਤਸਵੀਰ ’ਚ ਸ਼ਾਹਰੁਖ ਖ਼ਾਨ ਦੀਪਿਕਾ ਪਾਦੁਕੋਣ ਨਾਲ ਸਭ ਤੋਂ ਅੱਗੇ ਦੀ ਕਤਾਰ ’ਚ ਬੈਠੇ ਹਨ। ਦੋਵਾਂ ਦੀ ਜੋੜੀ ਹਾਲ ਹੀ ’ਚ ‘ਜਵਾਨ’ ਫ਼ਿਲਮ ’ਚ ਨਜ਼ਰ ਆਈ ਸੀ, ਜਦਕਿ ਆਲੀਆ ਭੱਟ ਤੇ ਰਣਬੀਰ ਕਪੂਰ ਪਿਛਲੀ ਕਤਾਰ ’ਚ ਬੈਠੇ ਹਨ। ਇਸ ਇਵੈਂਟ ਦੀ ਇਸ ਕੈਂਡਿਡ ਤਸਵੀਰ ਨੇ ਰੈੱਡਡਿਟ ’ਤੇ ਸਭ ਤੋਂ ਜ਼ਿਆਦਾ ਸ਼ੋਰ ਮਚਾ ਦਿੱਤਾ ਹੈ ਤੇ ਇਸ ਦਾ ਕਾਰਨ ਹੈ ਸੁੱਤੀ ਪਈ ਆਲੀਆ ਭੱਟ।

ਜਿਥੇ ਪ੍ਰਸ਼ੰਸਕ ਬਲੈਕ ਸੂਟ ’ਚ ਦੀਪਿਕਾ ਦੀ ਖ਼ੂਬਸੂਰਤੀ ਤੇ ਸ਼ਾਹਰੁਖ ਦੇ ਲੁੱਕ ਦੀ ਤਾਰੀਫ਼ ਕਰ ਰਹੇ ਹਨ, ਉਥੇ ਹੀ ਰਣਬੀਰ ਤੇ ਆਲੀਆ ਦੋਵੇਂ ਹੀ ਐਥਨਿਕ ਲੁੱਕ ’ਚ ਹਨ। ਇਸ ਤਸਵੀਰ ’ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘‘ਹਰ ਕੋਈ ਬੋਰ ਹੋ ਰਿਹਾ ਹੈ… ਆਲੀਆ ਸੱਚਮੁੱਚ ਸੌਂ ਗਈ ਹੈ। ਇਸ ’ਚ ਉਸ ਦਾ ਕੋਈ ਕਸੂਰ ਨਹੀਂ, ਜੇਕਰ ਮੈਂ ਉਥੇ ਹੁੰਦਾ ਤਾਂ ਸ਼ਾਇਦ ਮੈਂ ਵੀ ਅਜਿਹਾ ਹੀ ਕਰਦਾ।’’

ਇਕ ਹੋਰ ਯੂਜ਼ਰ ਨੇ ਲਿਖਿਆ, ‘‘ਆਲੀਆ ਚੰਗੀ ਤਰ੍ਹਾਂ ਸੌਂ ਰਹੀ ਹੈ, ਜਿਵੇਂ ਕਿ ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਦੁਨੀਆ ’ਚ ਕੀ ਹੋ ਰਿਹਾ ਹੈ। ਰਣਬੀਰ ਆਪਣੇ ਫੋਨ ’ਚ ਰੁੱਝਿਆ ਹੋਇਆ ਹੈ। ਉਹ ਇਕ ਅਸਲੀ ਬੈਕਬੈਂਚਰ ਵਰਗਾ ਲੱਗਦਾ ਹੈ। ਸ਼ਾਹਰੁਖ ਇਸ ਤਰ੍ਹਾਂ ਕੰਮ ਕਰ ਰਹੇ ਹਨ ਜਿਵੇਂ ਕਿ ਉਹ ਜੋ ਹੋ ਰਿਹਾ ਹੈ, ਉਸ ’ਤੇ ਪੂਰੀ ਤਰ੍ਹਾਂ ਧਿਆਨ ਦੇ ਰਹੇ ਹਨ ਪਰ ਉਸ ਦੇ ਚਿਹਰੇ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਦਿਮਾਗ ’ਚ ਵੀ ਕੁਝ ਹੋਰ ਚੱਲ ਰਿਹਾ ਹੈ। ਦੀਪਿਕਾ ਵੀ ਗੰਭੀਰ ਅੰਦਾਜ਼ ਦੇ ਰਹੀ ਹੈ।’’ ਤੀਜੇ ਯੂਜ਼ਰ ਨੇ ਲਿਖਿਆ ਹੈ, ‘‘ਇਹ ਮੀਮ ਬਣਾਉਣ ਵਾਲੀ ਤਸਵੀਰ ਹੈ।’’ ਦੀਪਿਕਾ ਦੇ ਇਕ ਪ੍ਰਸ਼ੰਸਕ ਨੇ ਲਿਖਿਆ, ‘‘ਡੀ. ਪੀ. ਹਮੇਸ਼ਾ ਅਜਿਹੇ ਇਵੈਂਟਸ ’ਚ ਸਿੱਧੇ ਤੇ ਚਪਟੇ ਚਿਹਰੇ ਨਾਲ ਬੈਠਦੀ ਹੈ।’’ ਟਵਿਟਰ ’ਤੇ ਇਸ ਸਮਾਗਮ ਦੀਆਂ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ।

Add a Comment

Your email address will not be published. Required fields are marked *