ਕਰੀਨਾ ਕਪੂਰ ’ਤੇ ਡਿੱਗਣ ਤੋਂ ਬਚੀ ਕਿਆਰਾ ਅਡਵਾਨੀ

ਮੁੰਬਈ – ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ, ਕਰੀਨਾ ਕਪੂਰ ਖ਼ਾਨ ਤੇ ਅਰਜੁਨ ਕਪੂਰ ਨੇ ਹਾਲ ਹੀ ’ਚ ਮੁੰਬਈ ’ਚ ਇਕ ਇਵੈਂਟ ’ਚ ਸ਼ਿਰਕਤ ਕੀਤੀ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ’ਚ ਕਿਆਰਾ ਕਰੀਨਾ ’ਤੇ ਡਿੱਗਣ ਤੋਂ ਬਚਦੀ ਹੈ। ਵੀਡੀਓ ’ਚ ਕਿਆਰਾ, ਕਰੀਨਾ ਤੇ ਅਰਜੁਨ ਕਪੂਰ ਸਟੇਜ ’ਤੇ ਇਕੱਠੇ ਨਜ਼ਰ ਆ ਰਹੇ ਹਨ। ਕਿਆਰਾ ਅਰਜੁਨ ਨਾਲ ਗੱਲ ਕਰ ਰਹੀ ਸੀ ਪਰ ਜਿਵੇਂ ਹੀ ਉਹ ਵਾਪਸ ਜਾਣ ਲੱਗੀ ਤਾਂ ਉਸ ਦਾ ਪਹਿਰਾਵਾ ਉੱਚੀ ਅੱਡੀ ’ਚ ਫਸ ਗਿਆ ਤੇ ਉਹ ਆਪਣਾ ਸੰਤੁਲਨ ਗੁਆ ਬੈਠੀ। ਹਾਲਾਂਕਿ, ਉਸ ਨੇ ਆਪਣੇ ਆਪ ਨੂੰ ਸੰਭਾਲਿਆ। ਇਸ ਦੌਰਾਨ ਅਰਜੁਨ ਨੇ ਉਸ ਦਾ ਹੱਥ ਫੜ ਕੇ ਮਦਦ ਕੀਤੀ। ਜੇਕਰ ਅਜਿਹਾ ਨਾ ਹੋਇਆ ਹੁੰਦਾ ਤਾਂ ਕਿਆਰਾ ਆਪਣੇ ਪਿੱਛੇ ਬੈਠੀ ਕਰੀਨਾ ਦੀ ਗੋਦ ’ਚ ਡਿੱਗ ਜਾਂਦੀ।

ਕਈ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਕਿਆਰਾ ਦੀ ਤਾਰੀਫ਼ ਕੀਤੀ ਤੇ ਲਿਖਿਆ, ‘‘ਕਿਆਰਾ ਨੇ ਕਿੰਨੀ ਚੰਗੀ ਤਰ੍ਹਾਂ ਹੈਂਡਲ ਕੀਤਾ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਉਸ ਨੇ ਇਸ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ। ਉਸ ਦਾ ਪੈਰ ਮੁੜਨਾ ਕਾਫੀ ਖ਼ਰਾਬ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਅਰਜੁਨ ਦੀ ਤਾਰੀਫ਼ ਕਰਦਿਆਂ ਲਿਖਿਆ, ‘‘ਕਈ ਵਾਰ ਮੈਨੂੰ ਲੱਗਦਾ ਹੈ ਕਿ ਅਰਜੁਨ ਨੂੰ ਬੇਮਤਲਬ ਦੀ ਨਫ਼ਰਤ ਮਿਲਦੀ ਹੈ।’’

ਦੱਸ ਦੇਈਏ ਕਿ ਕਿਆਰਾ ਅਡਵਾਨੀ ਹਾਲ ਹੀ ’ਚ ‘ਸਤਿਆਪ੍ਰੇਮ ਕੀ ਕਥਾ’ ਫ਼ਿਲਮ ’ਚ ਨਜ਼ਰ ਆਈ ਸੀ, ਇਸ ਫ਼ਿਲਮ ’ਚ ਉਸ ਨਾਲ ਕਾਰਤਿਕ ਆਰੀਅਨ ਮੁੱਖ ਭੂਮਿਕਾ ’ਚ ਸਨ। ਹੁਣ ਉਹ ਜਲਦ ਹੀ ਰਾਮ ਚਰਨ ਨਾਲ ਤੇਲਗੂ ਫ਼ਿਲਮ ‘ਗੇਮ ਚੇਂਜਰ’ ’ਚ ਨਜ਼ਰ ਆਵੇਗੀ।

Add a Comment

Your email address will not be published. Required fields are marked *