‘ਵਰਿਸ਼ਭਾ’ ਦੇ ਜ਼ਰੀਏ ਪੈਨ ਇੰਡੀਆ ਪੱਧਰ ’ਤੇ ਡੈਬਿਊ ਕਰਨਗੀਆਂ ਸ਼ਨਾਇਆ ਤੇ ਜ਼ਾਹਰਾ ਐੱਸ. ਖ਼ਾਨ

ਮੁੰਬਈ – ਪੈਨ ਇੰਡੀਆ ਪੱਧਰ ’ਤੇ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਵਰਿਸ਼ਭਾ’ ਨਾਲ ਜੁੜੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ। ਏ. ਵੀ. ਐੱਸ. ਸਟੂਡੀਓਜ਼ ਨਾਲ ਜੁੜੀ ਨਿਰਮਾਤਾ ਜੂਹੀ ਪਾਰੇਖ ਮਹਿਤਾ ਨੇ ਫ਼ਿਲਮ ਦੀਆਂ ਹੀਰੋਇਨਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।

ਅਦਾਕਾਰ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਫ਼ਿਲਮ ‘ਵਰਿਸ਼ਭਾ’ ਰਾਹੀਂ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ’ਚ ਸ਼ਨਾਇਆ ਤੋਂ ਇਲਾਵਾ ਪੁਰਾਣੀ ਅਦਾਕਾਰਾ ਸਲਮਾ ਆਗਾ ਦੀ ਧੀ ਜ਼ਾਹਰਾ ਐੱਸ. ਖ਼ਾਨ ਵੀ ਡੈਬਿਊ ਕਰਦੀ ਨਜ਼ਰ ਆਵੇਗੀ।

ਨਿਰਮਾਤਾ ਜੂਹੀ ਪਾਰੇਖ ਮਹਿਤਾ ਨੇ ਕਿਹਾ, ‘‘ਅਸੀਂ ਸ਼ਨਾਇਆ ਕਪੂਰ ਨੂੰ ਕਾਸਟ ਕਰਕੇ ਖ਼ੁਸ਼ ਹਾਂ, ਜਦਕਿ ਜ਼ਾਹਰਾ ਐੱਸ. ਖ਼ਾਨ ਦੀ ‘ਖੋਜ’ ’ਚ ਮੈਂ ਖ਼ਾਨ ਦੀ ਅਦਾਕਾਰੀ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਉਹ ਨਿਡਰ ਰਾਜਕੁਮਾਰੀ ਤੇ ਯੌਧੇ ਦੀ ਭੂਮਿਕਾ ਲਈ ਪੂਰੀ ਤਰ੍ਹਾਂ ਫਿੱਟ ਹੈ।’’

Add a Comment

Your email address will not be published. Required fields are marked *