IND vs BAN : ਤੀਜੇ ਮੈਚ ‘ਚ ਹਾਰ ਤੋਂ ਬਾਅਦ ਬੋਲੀ ਹਰਮਨਪ੍ਰੀਤ

ਮੀਰਪੁਰ— ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਵੀਰਵਾਰ ਨੂੰ ਮੰਨਿਆ ਕਿ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਨੂੰ ਕਾਫੀ ਸੁਧਾਰ ਦੀ ਲੋੜ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤਿੰਨ ਟੀ-20 ਸੀਰੀਜ਼ ਦੇ ਆਖ਼ਰੀ ਮੈਚ ‘ਚ ਬੰਗਲਾਦੇਸ਼ ਤੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੂੰ 103 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਬੰਗਲਾਦੇਸ਼ ਨੇ 10 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਹਾਲਾਂਕਿ ਭਾਰਤ ਨੇ ਸੀਰੀਜ਼ ‘ਤੇ 2-1 ਨਾਲ ਕਬਜ਼ਾ ਕੀਤਾ।

ਹਰਮਨਪ੍ਰੀਤ ਨੇ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ‘ਚ ਬੰਗਲਾਦੇਸ਼ ਤੋਂ ਮਿਲੀ ਚਾਰ ਵਿਕਟਾਂ ਦੀ ਹਾਰ ਤੋਂ ਬਾਅਦ 16 ਜੁਲਾਈ ਤੋਂ ਸ਼ੁਰੂ ਹੋ ਰਹੀ ਵਨਡੇ ਸੀਰੀਜ਼ ਬਾਰੇ ਕਿਹਾ, ”ਇਹ ਘੱਟ ਸਕੋਰ ਵਾਲਾ ਟੂਰਨਾਮੈਂਟ ਹੋਵੇਗਾ। ਸਾਨੂੰ 300 ਦੌੜਾਂ ਦੀ ਪਾਰੀ ਦੇਖਣ ਨੂੰ ਨਹੀਂ ਮਿਲੇਗੀ। ਸਾਨੂੰ ਸਟਰਾਈਕ ਨੂੰ ਰੋਟੇਟ ਕਰਨਾ ਹੋਵੇਗਾ ਅਤੇ ਓਵਰਾਂ ਦੇ ਹਿਸਾਬ ਨਾਲ ਖੇਡਣਾ ਹੋਵੇਗਾ। ਇੱਕ ਟੀਮ ਵਜੋਂ, ਬਹੁਤ ਸਾਰੇ ਵਿਭਾਗ ‘ਚ ਸੁਧਾਰ ਦੀ ਲੋੜ ਹੈ। ਆਓ ਦੇਖਦੇ ਹਾਂ ਕਿ ਇਹ ਕਿਵੇਂ ਰਹਿੰਦਾ ਹੈ।
ਬੰਗਲਾਦੇਸ਼ ਤੋਂ ਮਿਲੀ ਹਾਰ ਦੇ ਬਾਰੇ ‘ਚ ਹਰਮਨਪ੍ਰੀਤ ਨੇ ਕਿਹਾ, ”ਬੰਗਲਾਦੇਸ਼ ਦੀ ਟੀਮ ਅੱਜ ਬਹੁਤ ਸਾਵਧਾਨ ਦਿਖਾਈ ਦਿੱਤੀ, ਖ਼ਾਸ ਤੌਰ ‘ਤੇ ਜਿਸ ਤਰ੍ਹਾਂ ਨਾਲ ਉਹ ਬੱਲੇਬਾਜ਼ੀ ਕਰ ਰਹੀ ਸੀ। ਜਿਸ ਤਰ੍ਹਾਂ ਉਸ ਨੇ ਇਕ-ਇਕ ਕਰਕੇ ਦੌੜਾਂ ਬਣਾਈਆਂ, ਉਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਉਨ੍ਹਾਂ ਨੇ ਸਾਨੂੰ ਮੌਕਾ ਨਹੀਂ ਦਿੱਤਾ। ਭਾਰਤੀ ਕਪਤਾਨ ਨੇ ਕਿਹਾ, ‘ਇਸ ਵਿਕਟ ‘ਤੇ ਤੁਹਾਨੂੰ ਇਕ ਜਾਂ ਦੋ ਦੌੜਾਂ ‘ਤੇ ਨਿਰਭਰ ਰਹਿਣਾ ਹੋਵੇਗਾ। ਸਾਡੀ ਬੱਲੇਬਾਜ਼ੀ ਲਾਈਨ ਅੱਪ ਟੁੱਟਣ ਕਾਰਨ ਅਸੀਂ ਇੱਕ ਓਵਰ ਵਿੱਚ ਛੇ ਦੌੜਾਂ ਵੀ ਨਹੀਂ ਬਣਾ ਸਕੇ। ਸਾਡੇ ਲਈ ਆਖਰੀ ਪੰਜ ਓਵਰ ਗੇਮ ਚੇਂਜਰ ਰਹੇ ਜਿਸ ਵਿੱਚ ਅਸੀਂ ਉਹ ਨਹੀਂ ਕਰ ਸਕੇ ਜੋ ਅਸੀਂ ਚਾਹੁੰਦੇ ਸੀ ਕਿਉਂਕਿ ਅਸੀਂ ਦਬਾਅ ਵਿੱਚ ਸੀ।

Add a Comment

Your email address will not be published. Required fields are marked *