ਰਿਸ਼ਤੇ-ਨਾਤਿਆਂ ਦੀ ਗੱਲ ਕਰਦੀ ਹੈ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’

14 ਜੁਲਾਈ ਨੂੰ ਸਿਨੇਮਾਘਰਾਂ ’ਚ ਪੰਜਾਬੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਵੈਸਟਾਵੰਡਰ ਮੋਸ਼ਨ ਪਿਕਚਰਜ਼ ਤੇ ਅੰਬਰਸਰੀਏ ਪ੍ਰੋਡਕਸ਼ਨਜ਼ ਦੀ ਪੇਸ਼ਕਸ਼ ਹੈ। ਫ਼ਿਲਮ ਨੂੰ ਜਤਿੰਦਰ ਸਿੰਘ ਲਵਲੀ ਨੇ ਪ੍ਰੋਡਿਊਸ ਕੀਤਾ ਹੈ, ਜਿਸ ਦੇ ਕੋ-ਪ੍ਰੋਡਿਊਸਰ ਧੀਰਜ ਕੁਮਾਰ ਤੇ ਕਰਨ ਸੰਧੂ ਹਨ। ਇਸ ਫ਼ਿਲਮ ਨੂੰ ਲਾਡਾ ਸਿਆਨ ਘੁੰਮਣ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਫ਼ਿਲਮ ਦੇ ਮੁੱਖ ਅਦਾਕਾਰ ਹਰੀਸ਼ ਵਰਮਾ, ਅਦਾਕਾਰਾ ਸਿੰਮੀ ਚਾਹਲ ਤੇ ਲੇਖਕ ਧੀਰਜ ਕੁਮਾਰ ਨੇ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਨਾਲ ਖ਼ਾਸ ਮੁਲਾਕਾਤ ਕੀਤੀ।

ਫ਼ਿਲਮ ’ਚ ਸਿਮੀ ਚਾਹਲ ਦੀ ਦਾਦੀ ਤੇ ਹਰੀਸ਼ ਵਰਮਾ ਦੇ ਦਾਦੇ ਦੇ ਕਿਰਦਾਰਾਂ ਨੂੰ ਭੂਤ ਦਿਖਾਇਆ ਗਿਆ ਹੈ। ਭੂਤਾਂ ਨੂੰ ਲੈ ਕੇ ਸਿਮੀ ਚਾਹਲ ਨੇ ਕਿਹਾ ਕਿ ਅਸਲ ਜ਼ਿੰਦਗੀ ’ਚ ਉਸ ਨੇ ਕਦੇ ਵੀ ਅਜਿਹਾ ਅਨੁਭਵ ਨਹੀਂ ਕੀਤਾ ਹੈ। ਆਪਣੀ ਨਾਨੀ ਬਾਰੇ ਗੱਲ ਕਰਦਿਆਂ ਸਿਮੀ ਨੇ ਕਿਹਾ ਕਿ ਉਸ ਦੀਆਂ ਨਾਨੀ ਨਾਲ ਬਹੁਤ ਯਾਦਾਂ ਹਨ, ਜੋ ਗੱਲਾਂ ਉਸ ਦੀ ਨਾਨੀ ਨੇ ਸਮਝਾਈਆਂ ਸਨ, ਉਹ ਅੱਜ ਤਕ ਉਸ ਦੀ ਜ਼ਿੰਦਗੀ ’ਚ ਕੰਮ ਆ ਰਹੀਆਂ ਹਨ।

ਦੱਸ ਦੇਈਏ ਕਿ ਫ਼ਿਲਮ ’ਚ ਬੀ. ਐੱਨ. ਸ਼ਰਮਾ, ਜਤਿੰਦਰ ਕੌਰ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਧੀਰਜ ਕੁਮਾਰ, ਅਸ਼ੋਕ ਪਾਠਕ, ਸੁਮਿਤ ਗੁਲਾਟੀ, ਸੀਮਾ ਕੌਸ਼ਲ, ਪਰਕਾਸ਼ ਗਾਧੂ, ਨੇਹਾ ਦਿਆਲ, ਕਮਲਦੀਪ ਕੌਰ, ਗੁਰਪ੍ਰੀਤ ਕੌਰ ਭੰਗੂ, ਸਮਰੀਤ ਬਾਜਵਾ ਤੇ ਪਰਵੀਨ ਬਾਨੀ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲਾਡਾ ਸਿਆਨ ਘੁੰਮਣ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖੀ ਹੈ।

ਫ਼ਿਲਮ ਵੈਸਟਾਵੰਡਰ ਮੋਸ਼ਨ ਪਿਕਚਰਜ਼ ਤੇ ਅੰਬਰਸਰੀਏ ਪ੍ਰੋਡਕਸ਼ਨਜ਼ ਦੀ ਪੇਸ਼ਕਸ਼ ਹੈ। ਫ਼ਿਲਮ ਨੂੰ ਜਤਿੰਦਰ ਸਿੰਘ ਲਵਲੀ ਨੇ ਪ੍ਰੋਡਿਊਸ ਕੀਤਾ ਹੈ, ਜਿਸ ਦੇ ਕੋ-ਪ੍ਰੋਡਿਊਸਰ ਧੀਰਜ ਕੁਮਾਰ ਤੇ ਕਰਨ ਸੰਧੂ ਹਨ।

Add a Comment

Your email address will not be published. Required fields are marked *