ਰੈਸਲਰ ਗੋਲਡਬਰਗ ਨੇ ਸਿੱਧੂ ਮੂਸੇ ਵਾਲਾ ਦੇ ਗੀਤ ਵਾਲੀ ਰੀਲ ਕੀਤੀ ਇੰਸਟਾਗ੍ਰਾਮ ’ਤੇ ਸਾਂਝੀ

ਚੰਡੀਗੜ੍ਹ – ਡਬਲਯੂ. ਡਬਲਯੂ. ਈ. ਦੇ ਸਟਾਰ ਰੈਸਲਰ ਗੋਲਡਬਰਗ ਨੇ ਹਾਲ ਹੀ ’ਚ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਇਕ ਰੀਲ ਸਾਂਝੀ ਕੀਤੀ ਹੈ। ਇਸ ਰੀਲ ’ਚ ਗੋਲਡਬਰਗ ਕਿਸੇ ਦੂਜੇ ਰੈਸਲਰ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਇਸ ਰੀਲ ਦੇ ਬੈਕਗਰਾਊਂਡ ’ਚ ਸਿੱਧੂ ਮੂਸੇ ਵਾਲਾ ਦਾ ਮਸ਼ਹੂਰ ਗੀਤ ‘ਜੀ ਵੈਗਨ’ ਸੁਣਾਈ ਦੇ ਰਿਹਾ ਹੈ।

ਹਾਲਾਂਕਿ ਗੋਲਡਬਰਗ ਨੇ ਇਹ ਰੀਲ ਸਿੱਧੂ ਮੂਸੇ ਵਾਲਾ ਦੇ ਗੀਤ ਕਾਰਨ ਸਾਂਝੀ ਕੀਤੀ ਹੈ ਜਾਂ ਸਿਰਫ ਅਣਜਾਣੇ ’ਚ ਸਾਂਝੀ ਕੀਤੀ ਹੈ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਂਝ ਵੀ ਸਿਤਾਰਿਆਂ ਵਲੋਂ ਆਪਣੇ ਫੈਨਜ਼ ਵਲੋਂ ਬਣਾਈਆਂ ਗਈਆਂ ਵੀਡੀਓਜ਼ ਨੂੰ ਅਕਸਰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਜਾਂਦਾ ਹੈ।

Add a Comment

Your email address will not be published. Required fields are marked *