‘ਬਿੱਗ ਬੌਸ ਓ. ਟੀ. ਟੀ. 2’ ’ਚ ਸਿਗਰੇਟ ਫੜੀ ਨਜ਼ਰ ਆਏ ਸਲਮਾਨ ਖ਼ਾਨ

ਮੁੰਬਈ – ਡਿਜੀਟਲ ਪਲੇਟਫਾਰਮ OTT, ਜਿਥੇ ਫ਼ਿਲਮਾਂ ਤੇ ਸ਼ੋਅਜ਼ ਨੂੰ ਦਿਖਾਇਆ ਜਾਂਦਾ ਹੈ, ਇਥੇ ਬਿੱਗ ਬੌਸ ਓ. ਟੀ. ਟੀ. 2 ਨੂੰ ਹੋਸਟ ਕਰ ਰਹੇ ਸਟਾਰ ਸਲਮਾਨ ਖ਼ਾਨ ਨੂੰ ਜ਼ਬਰਦਸਤ ਟਰੋਲ ਕੀਤਾ ਗਿਆ ਹੈ। ਇਥੇ ਉਹ ਸਿਗਰੇਟ ਫੜੀ ਨਜ਼ਰ ਆ ਰਹੇ ਹਨ, ਜਿਸ ’ਤੇ ਟਰੋਲਰਜ਼ ਨੇ ਉਨ੍ਹਾਂ ਨੂੰ ਖ਼ੂਬ ਟਰੋਲ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੈੱਟ ਤੋਂ ਸਾਹਮਣੇ ਆਈ ਇਕ ਤਸਵੀਰ ਨੂੰ ਲੈ ਕੇ ਸਲਮਾਨ ਟਰੋਲ ਹੋ ਰਹੇ ਹਨ। ਤਸਵੀਰ ’ਚ ਸਲਮਾਨ ਸ਼ੋਅ ਨੂੰ ਹੋਸਟ ਕਰਦਿਆਂ ਸਿਗਰੇਟ ਫੜੀ ਨਜ਼ਰ ਆ ਰਹੇ ਹਨ। ਵੀਡੀਓ ਤੇ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਸ ਨੇ ਇਨ੍ਹਾਂ ਤਸਵੀਰਾਂ ਨੂੰ ਟਰੋਲ ਕੀਤਾ ਹੈ।

ਸੋਸ਼ਲ ਮੀਡੀਆ ਯੂਜ਼ਰਸ ਨੇ ਸਲਮਾਨ ਨੂੰ ਪਾਖੰਡੀ ਕਿਹਾ। ਯੂਜ਼ਰਸ ਨੇ ਕਿਹਾ ਕਿ ਜਿਥੇ ਇਕ ਪਾਸੇ ਸਲਮਾਨ ਸ਼ੋਅ ਦੇ ਪ੍ਰਤੀਯੋਗੀਆਂ ਨੂੰ ਸ਼ਿਸ਼ਟਾਚਾਰ ਸਿਖਾ ਰਹੇ ਹਨ, ਉਥੇ ਹੀ ਦੂਜੇ ਪਾਸੇ ਉਹ ਖ਼ੁਦ ਵੀ ਕੈਮਰੇ ਦੇ ਸਾਹਮਣੇ ਅਜਿਹੀਆਂ ਹਰਕਤਾਂ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੋਅ ’ਚ ਕਿਸਿੰਗ ਸੀਨ ਸਾਹਮਣੇ ਆਉਣ ਤੋਂ ਬਾਅਦ ਹੋਸਟ ਸਲਮਾਨ ਖ਼ਾਨ ਨੇ ਸ਼ੋਅ ਦੇ ਮੁਕਾਬਲੇਬਾਜ਼ਾਂ ਦੀ ਕਲਾਸ ਲਗਾਈ ਸੀ। ਇਥੇ ਕਿਹਾ ਗਿਆ ਕਿ ਭਾਵੇਂ ਉਹ ਲੜਦੇ ਹਨ, ਉਨ੍ਹਾਂ ਨੂੰ ਆਪਣੀ ਹੱਦ ’ਚ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ ਉਹ ਘਰ ’ਚ ਹਿੰਸਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਫਿਲਹਾਲ ਖ਼ੁਦ ਸਲਮਾਨ ਦੀ ਇਹ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Add a Comment

Your email address will not be published. Required fields are marked *