ਪਰਿਣੀਤੀ ਚੋਪੜਾ ਨੇ ਬੇਹੱਦ ਖ਼ਾਸ ਅੰਦਾਜ਼ ‘ਚ ਦਿੱਤੀ ‘ਮਿਨੀ ਦੀਦੀ’ ਨੂੰ ਜਨਮਦਿਨ ਦੀ ਵਧਾਈ

ਨਵੀਂ ਦਿੱਲੀ- ਗਲੋਬਲ ਅਭਿਨੇਤਰੀ ਪ੍ਰਿਯੰਕਾ ਚੋਪੜਾ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ ‘ਤੇ ਅਭਿਨੇਤਰੀ ਨੂੰ ਫਿਲਮ ਇੰਡਸਟਰੀ ਨਾਲ ਜੁੜੇ ਤਮਾਮ ਲੋਕ ਢੇਰਾਂ ਵਧਾਈਆਂ ਦੇ ਰਹੇ ਹਨ। ਇਸ ਵਿਚਕਾਰ ਪ੍ਰਿਯੰਕਾ ਦੀ ਕਜ਼ਨ ਸਿਸਟਰ ਪਰਿਣੀਤੀ ਚੋਪੜਾ ਨੇ ਵੀ ਪ੍ਰਿਯੰਕਾ ਨੂੰ ਖ਼ਾਸ ਅੰਦਾਜ਼ ‘ਚ ਜਨਮਦਿਨ ਦੀ ਵਧਾਈ ਦਿੱਤੀ ਅਤੇ ਇਕ ਅਣਸੀਨ ਤਸਵੀਰ ਵੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਪ੍ਰਿਯੰਕਾ ਅਜੇ ਆਪਣੇ ਪਤੀ ਨਾਲ ਲੰਡਨ ‘ਚ ਹੈ, ਜਿਥੇ ਉਨ੍ਹਾਂ ਦੇ ਜਨਮਦਿਨ ਦਾ ਜਸ਼ਨ ਬੇਹੱਦ ਖ਼ਾਸ ਤਰੀਕੇ ਨਾਲ ਮਨਾਇਆ ਜਾਣ ਵਾਲਾ ਹੈ।

ਪਰਿਣੀਤੀ ਚੋਪੜਾ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਮੰਗਣੀ ਦੀ ਇਕ ਅਣਸੀਨ ਤਸਵੀਰ ਸ਼ੇਅਰ ਕੀਤੀ ਹੈ। ਇਸ ਪਿਆਰੀ ਜਿਹੀ ਤਸਵੀਰ ‘ਚ ਪ੍ਰਿਯੰਕਾ ਲਾਈਟ ਗਰੀਨ ਰੰਗ ਦੀ ਸਾੜੀ ‘ਚ ਨਜ਼ਰ ਆ ਰਹੀ ਹੈ ਅਤੇ ਉਹ ਪਰਿਣੀਤੀ ਦੇ ਮੱਥੇ ਦਾ ਟਿੱਕਾ ਠੀਕ ਕਰ ਰਹੀ ਹੈ। ਉਥੇ ਹੀ ਪਰਿਣੀਤੀ ਵੀ ਆਪਣੀ ਭੈਣ ਨੂੰ ਬੜੇ ਪਿਆਰ ਨਾਲ ਨਿਹਾਰ ਰਹੀ ਹੈ। ਇਸ ਤਸਵੀਰ ਦੇ ਕੈਪਸ਼ਨ ‘ਚ ਪਰਿਣੀਤੀ ਨੇ ਲਿਖਿਆ, ‘ਜਨਮਦਿਨ ਦੀਆਂ ਢੇਰਾਂ ਸ਼ੁੱਭਕਾਮਨਾਵਾਂ ਮਿਮੀ ਦੀਦੀ… ਸਾਰੀਆਂ ਚੀਜ਼ਾਂ ਜੋ ਤੁਸੀਂ ਕੀਤੀਆਂ, ਉਸ ਲਈ ਥੈਂਕ ਯੂ! ਆਈ ਲਵ ਯੂ।’

ਦੱਸ ਦੇਈਏ ਕਿ ‘ਸਿਟਾਡੇਲ’ ਤੋਂ ਬਾਅਦ ਪ੍ਰਿਯੰਕਾ ਚੋਪੜਾ ਆਪਣੀ ਅਪਕਮਿੰਗ ਹਾਲੀਵੁੱਡ ਫਿਲਮ ‘ਹੈਡਸ ਆਫ ਸਟੇਟ’ ਨੂੰ ਲੈ ਕੇ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਇਸ ਫਿਲਮ ‘ਚ ਉਹ ਜਾਨ ਸੀਨਾ ਅਤੇ ਇਦ੍ਰਿਸ ਐਲਬਾ ਦੇ ਨਾਲ ਸਕਰੀਨ ਸ਼ੇਅਰ ਕਰੇਗੀ। ਫਿਲਹਾਲ ਇਸਦੀ ਸ਼ੂਟਿੰਗ ਲੰਡਨ ‘ਚ ਚੱਲ ਰਹੀ ਹੈ। ਅਜਿਹੇ ‘ਚ ਅਭਿਨੇਤਰੀ ਦੇ ਪਤੀ ਨਿਕ ਜੋਨਸ ਵੀ ਲੰਡਨ ਪਹੁੰਚੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਵਾਰ ਨਿਕ ਆਪਣੀ ਪਤਨੀ ਦਾ ਜਨਮਦਿਨ ਬੇਹੱਦ ਖ਼ਾਸ ਤਰੀਕੇ ਨਾਲ ਮਨਾਉਣ ਵਾਲੇ ਹਨ।

Add a Comment

Your email address will not be published. Required fields are marked *