ਵਿਰਾਟ ਨਾਲ ਵਿਆਹ ਤੋਂ ਬਾਅਦ ਕੰਮ ਨਹੀਂ ਕਰਨਾ ਚਾਹੁੰਦੀ ਸੀ ਅਨੁਸ਼ਕਾ

ਮੁੰਬਈ – ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਉਣ ਵਾਲੀ ਸਪੋਰਟਸ ਡਰਾਮਾ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਕੰਮ ਤੋਂ ਇਲਾਵਾ ਅਨੁਸ਼ਕਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਸ ਪਲੇਟਫਾਰਮ ’ਤੇ ਉਹ ਆਪਣੇ ਪਤੀ ਵਿਰਾਟ ਤੇ ਧੀ ਨਾਲ ਖ਼ੂਬਸੂਰਤ ਪਲ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਇਸ ਦੌਰਾਨ ਅਨੁਸ਼ਕਾ ਦੀ ਇਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਨ੍ਹਾਂ ਨੇ ਵਿਆਹ ਤੋਂ ਬਾਅਦ ਕੰਮ ਨਾ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਵਾਇਰਲ ਹੋ ਰਹੀ ਇਕ ਪੁਰਾਣੀ ਵੀਡੀਓ ’ਚ ਸਿੰਮੀ ਗਰੇਵਾਲ ਅਦਾਕਾਰਾ ਨੂੰ ਉਸ ਦੇ ਵਿਆਹ ਦੀ ਮਹੱਤਤਾ ਬਾਰੇ ਪੁੱਛਦੀ ਹੈ। ਜਵਾਬ ’ਚ ਅਨੁਸ਼ਕਾ ਕਹਿੰਦੀ ਹੈ, ‘‘ਇਹ ਬਹੁਤ ਜ਼ਰੂਰੀ ਹੈ। ਮੈਂ ਵਿਆਹ ਕਰਨਾ ਚਾਹੁੰਦੀ ਹਾਂ, ਮੈਂ ਬੱਚੇ ਪੈਦਾ ਕਰਨਾ ਚਾਹੁੰਦੀ ਹਾਂ ਤੇ ਜਦੋਂ ਮੇਰਾ ਵਿਆਹ ਹੋ ਜਾਂਦਾ ਹੈ, ਮੈਂ ਸ਼ਾਇਦ ਕੰਮ ਨਹੀਂ ਕਰਨਾ ਚਾਹਾਂਗੀ।’’

2019 ’ਚ ਇਕ ਇੰਟਰਵਿਊ ’ਚ ਅਨੁਸ਼ਕਾ ਨੂੰ ਵਿਆਹ ਤੋਂ ਬਾਅਦ ਕੋਈ ਫ਼ਿਲਮ ਸਾਈਨ ਨਾ ਕਰਨ ਬਾਰੇ ਪੁੱਛਿਆ ਗਿਆ ਸੀ, ਜਿਸ ਦੇ ਜਵਾਬ ’ਚ ਅਦਾਕਾਰਾ ਨੇ ਕਿਹਾ, ‘‘ਇਹ ਸੋਚ ਸਮਝ ਕੇ ਲਿਆ ਗਿਆ ਫ਼ੈਸਲਾ ਹੈ। ਮੈਂ ਫ਼ਿਲਮ ‘ਜ਼ੀਰੋ’ ਤੋਂ ਬਾਅਦ ਕੁਝ ਮਹੀਨਿਆਂ ਦੀ ਛੁੱਟੀ ਲੈਣਾ ਚਾਹੁੰਦੀ ਸੀ। ਇਹ ਮੇਰੇ ਵਿਆਹ ਤੋਂ ਬਾਅਦ ਵਾਵਰੋਲੇ ਵਾਂਗ ਸੀ। ਮੈਂ ‘ਸੂਈ ਧਾਗਾ : ਮੇਡ ਇਨ ਇੰਡੀਆ’ ਤੇ ਬਾਅਦ ’ਚ ‘ਜ਼ੀਰੋ’ ਦੀ ਸ਼ੂਟਿੰਗ ਲਈ ਸੈੱਟ ’ਤੇ ਵਾਪਸ ਆ ਗਈ ਸੀ। ਮੈਂ ਸਿਰਫ਼ ਪਿੱਛੇ-ਪਿੱਛੇ ਕੰਮ ਕਰ ਰਹੀ ਸੀ। ਮੈਂ ਸੋਚਿਆ ਕਿ ਮੈਨੂੰ ਜੋ ਵੀ ਸਮਾਂ ਮਿਲੇਗਾ, ਮੈਂ ਉਸ ਮੁਤਾਬਕ ਵਿਰਾਟ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੀ ਪਰ ਮੈਂ ਬਹੁਤ ਥੱਕੀ ਹੋਈ ਮਹਿਸੂਸ ਕਰ ਰਹੀ ਸੀ।’’

ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਨੇ ਵਿਰਾਟ ਨਾਲ 11 ਦਸੰਬਰ, 2017 ਨੂੰ ਇਟਲੀ ’ਚ ਵਿਆਹ ਕਰਵਾਇਆ ਸੀ। ਅਨੁਸ਼ਕਾ ਦੀ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰੋਸਿਤ ਰਾਏ ਨੇ ਕੀਤਾ ਹੈ। ਇਹ ਫ਼ਿਲਮ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਫਿਰ ਤੋਂ ਗਰਭਵਤੀ ਹੈ। ਹਾਲਾਂਕਿ ਉਸ ਵਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Add a Comment

Your email address will not be published. Required fields are marked *