19 ਦਿਨਾਂ ਬਾਅਦ ਦੀਪਿਕਾ ਕੱਕੜ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਨਵੀਂ ਦਿੱਲੀ  : ‘ਸਸੁਰਾਲ ਸਿਮਰ ਕਾ’ ਫੇਮ ਅਦਾਕਾਰਾ ਦੀਪਿਕਾ ਕੱਕੜ ਤੇ ਪਤੀ ਸ਼ੋਏਬ ਇਬਰਾਹਿਮ ਬੀਤੇ ਕੁਝ ਦਿਨ ਪਹਿਲਾ ਹੀ ਮਾਤਾ-ਪਿਤਾ ਬਣੇ ਸਨ। 21 ਜੂਨ, 2023 ਨੂੰ ਜੋੜੇ ਨੇ ਇੱਕ ਛੋਟੇ ਮਹਿਮਾਨ ਦਾ ਸਵਾਗਤ ਕੀਤਾ। ਦੀਪਿਕਾ ਕੱਕੜ ਦੀ ਪ੍ਰੀ-ਮੈਚਿਓਰ ਡਿਲੀਵਰੀ ਹੋਈ ਸੀ। ਹੁਣ ਬੱਚੇ ਦੇ ਜਨਮ ਤੋਂ ਬਾਅਦ ਦੀਪਿਕਾ ਨੂੰ ਪਹਿਲੀ ਵਾਰ ਦੇਖਿਆ ਗਿਆ। ਦਰਅਸਲ, ਦੀਪਿਕਾ ਕੱਕੜ ਦਾ ਪੁੱਤਰ NICU ਤੋਂ ਬਾਹਰ ਆ ਗਿਆ ਹੈ ਅਤੇ ਹੁਣ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਦੀਪਿਕਾ ਅਤੇ ਸ਼ੋਏਬ ਨੂੰ ਆਪਣੇ ਬੱਚੇ ਦੇ ਨਾਲ ਹਸਪਤਾਲ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਇਸ ਦੌਰਾਨ ‘ਅਜੂਨੀ’ ਅਦਾਕਾਰ ਨੇ ਆਪਣੇ ਨਵਜੰਮੇ ਬੱਚੇ ਨੂੰ ਆਪਣੀ ਗੋਦ ‘ਚ ਚੁੱਕਿਆ ਹੋਇਆ ਸੀ। ਸ਼ੋਏਬ ਅਤੇ ਦੀਪਿਕਾ ਨੇ ਆਪਣੇ ਬੱਚੇ ਨਾਲ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਦੀਪਿਕਾ ਕੱਕੜ ਪਾਪਰਾਜ਼ੀ ਨੂੰ ਰੌਲਾ ਨਾ ਪਾਉਣ ਲਈ ਆਖ ਰਹੀ ਹੈ। ਦਰਅਸਲ, ਤਸਵੀਰਾਂ ਕਲਿੱਕ ਕਰਦੇ ਸਮੇਂ ਪਾਪਰਾਜ਼ੀ ਚੀਕ ਰਹੇ ਸਨ ਅਤੇ ਅਦਾਕਾਰਾ ਨੇ ਉਨ੍ਹਾਂ ਨੂੰ ਰੌਲਾ ਨਾ ਪਾਉਣ ਲਈ ਕਿਹਾ ਕਿਉਂਕਿ ਉਨ੍ਹਾਂ ਦਾ ਬੱਚਾ ਸੌਂ ਰਿਹਾ ਸੀ। ਸ਼ੋਏਬ ਅਤੇ ਦੀਪਿਕਾ ਨੇ ਅਜੇ ਤੱਕ ਆਪਣੇ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਦੀ 8ਵੇਂ ਮਹੀਨੇ ਹੀ ਡਿਲੀਵਰੀ ਹੋ ਗਈ ਸੀ। ਪ੍ਰੀ-ਮੈਚਿਓਰ ਡਿਲੀਵਰੀ ਕਾਰਨ ਬੱਚਾ ਬਹੁਤ ਕਮਜ਼ੋਰ ਸੀ, ਇਸ ਲਈ ਉਸ ਨੂੰ  ਕਰੀਬ 19 ਦਿਨਾਂ ਤੱਕ ਐੱਨ. ਆਈ. ਸੀ. ਯੂ. ‘ਚ ਰੱਖਿਆ ਗਿਆ ਸੀ। ਪਿਛਲੇ ਦਿਨੀਂ ਸ਼ੋਏਬ ਇਬਰਾਹਿਮ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੇ ਬੱਚੇ ਨੂੰ NICU ਤੋਂ ਛੁੱਟੀ ਮਿਲ ਗਈ ਹੈ। ਸ਼ੋਏਬ ਇਬਰਾਹਿਮ ਅਤੇ ਦੀਪਿਕਾ ਕੱਕੜ ਦਾ ਵਿਆਹ ਸਾਲ 2018 ‘ਚ ਹੋਇਆ ਸੀ।

Add a Comment

Your email address will not be published. Required fields are marked *