ਆਯੁਸ਼ਮਾਨ ਖੁਰਾਣਾ ਨੇ ਅੱਖੀਂ ਵੇਖਿਆ ‘ਗਣਤੰਤਰ ਦਿਵਸ’ ਦਾ ਮਨਮੋਹਕ ਨਜ਼ਾਰਾ
January 27, 2024
![](http://mehakewattan.com/wp-content/uploads/2024/01/2024_1image_20_15_340184197khurana-ll.jpg)
ਬਾਲੀਵੁੱਡ ਅਦਾਕਾਰਾ ਆਯੁਸ਼ਮਾਨ ਖੁਰਾਣਾ ਦੀਆਂ ਹਾਲ ਹੀ ‘ਚ ਕੁਝ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਦਰਅਸਲ, ਅੱਜ ਦੇਸ਼ ਭਰ ਵਿਚ 75ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਹਰ ਕਿਸੇ ਨੇ ਮਾਣ ਨਾਲ ਤਿਰੰਗਾ ਲਹਿਰਾ ਕੇ ਦੇਸ਼ ਨੂੰ ਸਲਾਮ ਕੀਤਾ। ਉਥੇ ਹੀ ਆਯੁਸ਼ਮਾਨ ਖੁਰਾਣਾ ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਗਣਤੰਤਰ ਦਿਵਸ ਨੂੰ ਅੱਖੀਂ ਵੇਖਣ ਪਹੁੰਚੇ। ਉਨ੍ਹਾਂ ਨੇ ਇਸ ਦੌਰਾਨ ਆਪਣੇ ਫੈਨਜ਼ ਨਾਲ ਕਈ ਤਸਵੀਰਾਂ ਕਲਿੱਕ ਕਰਵਾਈਆਂ ਅਤੇ ਪਰੇਡ ਵੀ ਵੇਖੀ। ਆਓ ਇਕ ਨਜ਼ਰ ਮਾਰਦੇ ਹਾਂ ਆਯੁਸ਼ਮਾਨ ਦੀਆਂ ਖ਼ਾਸ ਤਸਵੀਰਾਂ ‘ਤੇ.