ਆਪਣੇ ਅਗਲੇ ਪ੍ਰਾਜੈਕਟ ਦੀ ਤਿਆਰੀ ’ਚ ਲੱਗੀ ਸੰਨੀ ਲਿਓਨੀ

ਮੁੰਬਈ – ‘ਕੈਨੇਡੀ’ ਦੀ ਸਫ਼ਲਤਾ ਤੋਂ ਬਾਅਦ ਸੰਨੀ ਲਿਓਨੀ ਹੁਣ ਆਪਣੇ ਅਗਲੇ ਪ੍ਰਾਜੈਕਟ ਵੱਲ ਵੱਧ ਚੁੱਕੀ ਹੈ, ਜਿਸ ਨੂੰ ਦਰਸ਼ਕ ਪਰਦੇ ’ਤੇ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਸੰਨੀ ਲਿਓਨੀ ਨੇ ਸੋਸ਼ਲ ਮੀਡੀਆ ’ਤੇ ਆਪਣੇ ਅਗਲੇ ਪ੍ਰਾਜੈਕਟ ਦੀ ਸਕ੍ਰਿਪਟ ਪੜ੍ਹਦਿਆਂ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ।

ਇਸ ’ਚ ਉਹ ਲਿਖਦੀ ਹੈ, ‘‘ਦੈਟ ਇਜ਼ ਵਨ ਹਿਊਜ਼ ਸਕ੍ਰਿਪਟ… ਗੋਇੰਗ ਟੂ ਬੀ ਗ੍ਰੇਟ…’।’’ ਦੱਸ ਦੇਈਏ ਕਿ ਆਲੋਚਕਾਂ ਨੇ ‘ਕੈਨੇਡੀ’ ’ਚ ਸੰਨੀ ਲਿਓਨੀ ਦੀ ਚਾਰਲੀ ਦੀ ਭੂਮਿਕਾ ਨੂੰ ਪਸੰਦ ਕੀਤਾ ਸੀ। ਫ਼ਿਲਮ ਦੇਖਣ ਵਾਲੇ ਭਾਰਤ ’ਚ ਇਸ ਦੀ ਰਿਲੀਜ਼ ਦੀ ਉਡੀਕ ਕਰ ਰਹੇ ਹਨ। ‘ਕੈਨੇਡੀ’ ਤੋਂ ਇਲਾਵਾ ਉਸ ਕੋਲ ਪਾਈਪਲਾਈਨ ’ਚ ਕਈ ਪ੍ਰਾਜੈਕਟਸ ਹਨ।

Add a Comment

Your email address will not be published. Required fields are marked *