ਰਣਬੀਰ-ਸ਼ਰਧਾ ਦੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਨੇ ਕੀਤੀ ਸ਼ਾਨਦਾਰ ਕਮਾਈ

ਮੁੰਬਈ – ਰਣਬੀਰ ਕਪੂਰ ਤੇ ਸ਼ਰਧਾ ਕਪੂਰ ਸਟਾਰਰ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਸਿਨੇਮਾਘਰਾਂ ’ਚ ਧੁੰਮਾਂ ਪਾ ਰਹੀ ਹੈ। ਇਸ ਫ਼ਿਲਮ ਨੇ 5 ਦਿਨਾਂ ’ਚ ਆਪਣੇ ਬਜਟ ਨਾਲੋਂ ਵੱਧ ਕਮਾਈ ਕਰ ਲਈ ਹੈ। ਇਸ ਫ਼ਿਲਮ ਦਾ ਬਜਟ 70 ਕਰੋੜ ਰੁਪਏ ਦੱਸਿਆ ਜਾ ਰਿਹਾ ਸੀ, ਜਿਸ ਦੀ ਹੁਣ ਤਕ ਦੀ ਕਮਾਈ 70.24 ਕਰੋੜ ਰੁਪਏ ਹੋ ਗਈ ਹੈ। ਪਹਿਲੇ ਦਿਨ ਫ਼ਿਲਮ ਨੇ 15.73 ਕਰੋੜ, ਦੂਜੇ ਦਿਨ 10.34 ਕਰੋੜ, ਤੀਜੇ ਦਿਨ 10.52 ਕਰੋੜ, ਚੌਥੇ ਦਿਨ 16.57 ਕਰੋੜ ਤੇ ਪੰਜਵੇਂ ਦਿਨ 17.08 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਫ਼ਿਲਮ ਨੂੰ ਲਵ ਰੰਜਨ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ’ਚ ਰਣਬੀਰ ਤੇ ਸ਼ਰਧਾ ਨੇ ਪਹਿਲੀ ਵਾਰ ਇਕੱਠਿਆਂ ਕੰਮ ਕੀਤਾ ਹੈ। ਦੋਵਾਂ ਦੀ ਜੋੜੀ ਪਰਦੇ ’ਤੇ ਕਾਫੀ ਤਾਜ਼ਾ ਮਹਿਸੂਸ ਕਰਵਾਉਂਦੀ ਹੈ।

Add a Comment

Your email address will not be published. Required fields are marked *