ਬਰਮਿੰਘਮ  ‘ਚ ਭਾਰਤੀ ਅੰਬੈਸੀ ਬਾਹਰ ਬੰਦੀ ਸਿੱਖਾਂ ਦੀ ਪੱਕੀ ਰਿਹਾਈ ਲਈ ਰੋਸ ਪ੍ਰਦਰਸ਼ਨ

ਬਰਮਿੰਘਮ-ਬਰਮਿੰਘਮ ਵਿੱਚ ਸਿੱਖ ਜਥੇਬੰਦੀਆਂ ਨੇ ਭਾਰਤੀ ਅੰਬੈਸੀ ਬਾਹਰ ਬੰਦੀ ਸਿੱਖਾਂ ਦੀ ਪੱਕੀ ਰਿਹਾਈ ਲਈ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਭਾਰਤੀ ਅੰਬੈਸੀਆਂ ਦੇ ਦਫ਼ਤਰ ਬਾਹਰ ਸਿੱਖਾਂ ਵੱਲੋਂ ਬੰਦੀ ਸਿੱਖਾਂ ਦੇ ਹੱਕ ਵਿੱਚ ਨਾਅਰੇਬਾਜੀ ਕੀਤੀ ਗਈ। ਉਨ੍ਹਾਂ ਦੇ ਹੱਥਾਂ ਵਿੱਚ ਲੰਮੇ ਸਮੇਂ ਤੋਂ ਭਾਰਤ ਦੀਆਂ ਜੇਲ੍ਹਾਂ ਵਿੱਚ ਕੈਦ ਸਿੱਖ ਕੈਦੀਆਂ ਦੀਆਂ ਤਸਵੀਰਾਂ ‘ਤੇ ਖਾਲਿਸਤਾਨ ਦੇ ਝੰਡੇ ਹੱਥਾਂ ਵਿੱਚ ਚੁੱਕੇ ਹੋਏ ਸਨ।

ਬਰਮਿੰਘਮ ਨੇੜਲੇ ਸ਼ਹਿਰਾਂ ਵਿੱਚ ਸਿੱਖਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਆਪਣਾ ਰੋਸ ਜ਼ਾਹਰ ਕੀਤਾ। ਬੁਲਾਰਿਆਂ ਨੇ ਭਾਰਤ ਵਿੱਚ ਵਿਦੇਸ਼ੀ ਚੈਨਲਾਂ ਨੂੰ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਰੋਸ ਮੁਜ਼ਾਹਰੇ ਵਿੱਚ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਐਫ਼.ਐਸ.ਓ. ਦੇ ਕੋਆਡੀਨੇਟਰ ਦੇ ਜੋਗਾ ਸਿੰਘ ਬਰਮਿੰਘਮ,  ਕੁਲਦੀਪ ਸਿੰਘ ਚਹੇੜੂ, ਕੁਲਵੰਤ ਸਿੰਘ ਮੁਠੱਡਾ, ਦਲ ਖਾਲਸਾ ਦੇ ਗੁਰਚਰਨ ਸਿੰਘ ਸਲੋਹ, ਖਾਲਿਸਤਾਨ ਜਲਾਵਤਨ ਦੇ ਪ੍ਰਧਾਨ ਮੰਤਰੀ ਗੁਰਮੇਜ ਸਿੰਘ ਗਿੱਲ, ਕਸ਼ਮੀਰੀ ਆਗੂ ਰਹਿਨਾ, ਮਨਜੀਤ ਸਿੰਘ ਸਮਰਾ, ਬਲਵਿੰਦਰ ਸਿੰਘ ਢਿਲੋ  ਸਰਬਜੀਤ ਸਿੰਘ ਕੂਨਰ, ਜੁਝਾਰ ਸਿੰਘ ਬੱਬਰ, ਜਸਪਾਲ ਸਿੰਘ ਵਡਾਲਾ,  ਮਨਪ੍ਰੀਤ ਸਿੰਘ ਡਰਬੀ, ਲਵਸਿੰਦਰ ਸਿੰਘ ਡੱਲੇਵਾਲ, ਮਨਪ੍ਰੀਤ ਸਿੰਘ ਖਾਲਸਾ, ਅਮਰੀਕ ਸਿੰਘ ਸਹੋਤਾ, ਸ਼੍ਰੌਮਣੀ ਅਕਾਲੀ ਦਲ ਗੁਰਦੇਵ ਸਿੰਘ ਚੌਹਾਨ ਹਾਜ਼ਰ ਸਨ।

Add a Comment

Your email address will not be published. Required fields are marked *