ਨਰਸਾਂ ਦੀਆਂ ਤਨਖਾਹਾਂ ਵਿੱਚ 14% ਵਾਧਾ- ਨਿਊਜ਼ੀਲੈਂਡ

ਆਕਲੈਡ- ਹੁਣ ਨਿਊਜ਼ੀਲੈਡ ਦੇ ਨਰਸ ਸਟਾਫ ਨੂੰ ਆਸਟ੍ਰੇਲੀਆ ਵੱਲ ਰੁਖ ਕਰਨ ਦੀ ਲੋੜ ਨਹੀ ਹੋਵੇਗੀ, ਕਿਉਂਕਿ ਨਿਊਜ਼ੀਲੈਂਡ ਸਰਕਾਰ ਨੇ 30,000 ਨਰਸਾਂ ਨੂੰ 14% ਤੋਂ ਵੱਧ ਤਨਖਾਹ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਨਿਊਜ਼ੀਲੈਂਡ ਦੀਆਂ ਨਰਸਾਂ ਦੀਆਂ ਤਨਖਾਹਾਂ ਵੀ ਗੁਆਂਢੀ ਮੁਲਕ ਆਸਟ੍ਰੇੇਲੀਆਂ ਦੀਆਂ ਨਰਸਾਂ ਦੀਆਂ ਤਨਖਾਹਾਂ ਦੇ ਬਰਾਬਰ ਹੋ ਜਾਵੇਗੀ। ਟੀ ਵਾਟੂ ਉਰਾ ਚੀਫ ਐਗਜੀਕਿਊਟਿਵ ਫੇਪੁਲੀਆ ਆਈ ਮਾਰਜੀ ਨੇ ਇਸ ਫੈਸਲੇ ਦੀ ਖੁਸ਼ੀ ਜ਼ਾਹਿਰ ਕੀਤੀ ਹੈ।
ਨਰਸਾਂ ਦੇ ਹੱਕ ਵਿੱਚ ਅੰਤਰਿਮ ਆਰਡਰ ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ ਵੱਲੋਂ ਜਾਰੀ ਕੀਤਾ ਗਿਆ । ਇਸ ਸਕੀਮ ਵਿੱਚ ਇਹ ਵਾਧਾ ਕਦੋਂ ਅਤੇ ਕਿਸ ਤਰੀਕੇ ਨਾਲ ਅਮਲ ਵਿੱਚ ਆਏਗਾ, ਇਸ ਲਈ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹਾ ਇਸ ਲਈ ਕਿਉਂਕਿ ਟੀ ਵਾਟੂ ਉਰਾ ਚੀਫ ਐਗਜੀਕਿਊਟਿਵ 20 ਵੱਖ-ਵੱਖ ਪੇਅ ਰੋਲ ਵਰਤ ਰਹੀ ਹੈ। ਇਸ ਲਈ ਅਜਿਹੇ ਹਾਲਾਤ ਵਿੱਚ ਇਸ ਫੈਸਲੇ ਦੇ ਅਮਲ ਕਰਨਹ ਕਾਫੀ ਮੁਸਕਿਲ ਹੋਵੇਗਾ।

Add a Comment

Your email address will not be published. Required fields are marked *