ਦਸੂਹਾ ਰੇਲਵੇ ਸਟੇਸ਼ਨ ਨੇੜੇ ਬੇਗਮਪੁਰਾ ਐਕਸਪ੍ਰੈੱਸ ਦਾ ਇੰਜਣ ਫੇਲ੍ਹ
![](http://mehakewattan.com/wp-content/uploads/2023/07/2023_7image_09_36_299717857engine-ll.jpg)
ਦਸੂਹਾ : ਜੰਮੂ ਤੋਂ ਵਾਰਾਣਸੀ ਜਾ ਰਹੀ ਬੇਗਮਪੁਰਾ ਐਕਸਪ੍ਰੈੱਸ ਰੇਲ ਗੱਡੀ ਦਾ ਇੰਜਣ ਫੇਲ੍ਹ ਹੋਣ ਕਾਰਨ ਇਸ ਨੂੰ ਬੀਤੀ ਸ਼ਾਮ 6 ਵਜੇ ਦੇ ਕਰੀਬ ਦਸੂਹਾ ਰੇਲਵੇ ਸਟੇਸ਼ਨ ਦਿਨ ਨਜ਼ਦੀਕ ਗੁਰਦੁਆਰਾ ਟੱਕਰ ਸਾਹਿਬ ਨੇੜੇ ਰੋਕ ਲਿਆ ਗਿਆ। ਇਸ ਕਾਰਨ ਰੇਲਵੇ ਟਰੈਕ ਜਾਮ ਹੋ ਗਿਆ। ਰੇਲਵੇ ਟਰੈਕ ਜਾਮ ਹੋਣ ਕਾਰਨ ਕਈ ਟਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ ’ਤੇ ਪਿੱਛੇ ਰੋਕ ਦਿੱਤਾ ਗਿਆ, ਜਿਸ ਕਾਰਨ ਇਲਾਕੇ ‘ਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਗਈਆਂ ਅਤੇ ਕਈ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜਦੋਂ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇੰਜਣ ਫੇਲ੍ਹ ਹੋਣ ਕਾਰਨ ਟਰੇਨ ਟਰੈਕ ’ਤੇ ਰੁਕ ਗਈ ਸੀ, ਜਿਸ ਨੂੰ ਪਠਾਨਕੋਟ ਤੋਂ ਇੰਜਣ ਲੈ ਕੇ ਪਹਿਲਾਂ ਦਸੂਹਾ ਸਟੇਸ਼ਨ ’ਤੇ ਪਹੁੰਚਾਇਆ ਗਿਆ।
ਬਾਅਦ ਵਿੱਚ ਰੇਲਵੇ ਅਧਿਕਾਰੀਆਂ ਨੇ ਸਖ਼ਤ ਮਿਹਨਤ ਕਰਕੇ ਜਲੰਧਰ ਰੇਲਵੇ ਸਟੇਸ਼ਨ ਤੋਂ ਇੱਕ ਹੋਰ ਇੰਜਣ ਮੰਗਵਾ ਕੇ ਇਸ ਟਰੇਨ ਨੂੰ ਵਾਰਾਨਸੀ ਲਈ ਰਵਾਨਾ ਕੀਤਾ। ਇਸ ਸਬੰਧੀ ਸੰਪਰਕ ਕਰਨ ’ਤੇ ਰੇਲਵੇ ਚੌਕੀ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਹਾਦਸਾ ਨਹੀਂ ਹੋਇਆ ਸਗੋਂ ਇੰਜਣ ’ਚ ਆਈ ਖ਼ਰਾਬੀ ਦੇ ਕਾਰਨ ਗੱਡੀ ਨੂੰ ਰੋਕਿਆ ਗਿਆ ਸੀ।