ਚੰਡੀਗੜ੍ਹ ਦੇ ਰਸਤੇ ’ਤੇ ਜਲੰਧਰ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵਧਾਏਗੀ ਮੁਸੀਬਤ, ਸਿੱਧਾ ਘਰ ਪੁੱਜੇਗਾ ਚਲਾਨ

ਜਲੰਧਰ : ਪੰਜਾਬ ਸਰਕਾਰ ਦੇ ਹੁਕਮਾਂ ’ਤੇ ਹੁਣ ਜਲੰਧਰ ਸ਼ਹਿਰ ’ਚ ਵੀ ਹੁਣ ਚੰਡੀਗੜ੍ਹ ਵਾਂਗ ਸਖ਼ਤੀ ਕੀਤੀ ਜਾਵੇਗੀ। ਹਰ ਚੌਕ ’ਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਇਸ ਚੱਲਦਿਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦਾ ਚਲਾਨ ਸਿੱਧਾ ਉਸ ਦੇ ਘਰ ਪਹੁੰਚ ਜਾਵੇਗਾ। ਸਮਾਰਟ ਸਿਟੀ ਪ੍ਰਾਜੈਕਟ ਤਹਿਤ ਪੁਲਸ ਲਾਈਨ ’ਚ ਲੋਕਲ ਬਾਡੀਜ਼ ਮੰਤਰੀ ਵੱਲੋਂ ਉਦਘਾਟਨ ਕੀਤਾ ਗਿਆ। ਇਸ ਦੌਰਾਨ ‘ਅਾਪ’ ਵਿਧਾਇਕ ਰਮਨ ਅਰੋੜਾ, ‘ਆਪ’ ਵਿਧਾਇਕ ਬਲਕਾਰ ਸਿੰਘ ਅਤੇ ਪੁਲਸ ਕਮਿਸ਼ਨਰ ਅਤੇ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਮੌਜੂਦ ਸਨ।

PunjabKesari

ਇਸ ਮੌਕੇ ਉਨ੍ਹਾਂ ਦੇ ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਵੀ ਹਾਜ਼ਰ ਸਨ। ਜਾਣਕਾਰੀ ਅਨੁਸਾਰ 60 ਦੇ ਕਰੀਬ ਕੈਮਰੇ ਲਗਾਏ ਜਾ ਚੁੱਕੇ ਹਨ ਅਤੇ ਦਸੰਬਰ ਦੇ ਅੰਤ ਤੱਕ 1200 ਕੈਮਰੇ ਲਗਾਏ ਜਾਣਗੇ। 78 ਤੋਂ 80 ਕਰੋੜ ਦਾ ਇਕ ਪ੍ਰਾਜੈਕਟ ਚੱਲ ਰਿਹਾ ਹੈ।

PunjabKesari

ਇਸ ਪ੍ਰਾਜੈਕਟ ਦੇ ਚਲਦਿਆਂ ਹਰ ਅਪਰਾਧੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ 24 ਘੰਟੇ ਨਜ਼ਰ ਰਹੇਗੀ। ਸ਼ਹਿਰ ’ਚ ਚੰਡੀਗੜ੍ਹ ਦੀ ਤਰ੍ਹਾਂ ਜਲਦ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੈਮਰਿਆਂ ਨਾਲ ਚਲਾਨ ਕੀਤੇ ਜਾਣਗੇ।

Add a Comment

Your email address will not be published. Required fields are marked *