ਵਿਸ਼ਵ ਕੱਪ ਲਈ ਸਟੇਡੀਅਮ ‘ਤੇ 20 ਤੋਂ 25 ਕਰੋੜ ਖਰਚ ਕਰੇਗਾ ਦਿੱਲੀ

ਨਵੀਂ ਦਿੱਲੀ— ਅਕਤੂਬਰ-ਨਵੰਬਰ ‘ਚ ਭਾਰਤ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਦੌਰਾਨ ਪੰਜ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਅਰੁਣ ਜੇਤਲੀ ਸਟੇਡੀਅਮ ਦੀ ਮੁਰੰਮਤ ਅਤੇ ਸਜਾਵਟ ‘ਤੇ 20 ਤੋਂ 25 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਸਾਲ ਦੇ ਸ਼ੁਰੂ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਜੇ ਟੈਸਟ ਦੀ ਮੇਜ਼ਬਾਨੀ ਕਰਨ ਵਾਲੇ ਸਟੇਡੀਅਮ ‘ਚ ਦਰਸ਼ਕਾਂ ਦੀਆਂ ਸਹੂਲਤਾਂ ਦਾ ਧਿਆਨ ਨਾ ਰੱਖਣ ਜਾਣ ਕਾਰਨ ਕਾਫ਼ੀ ਆਲੋਚਨਾ ਹੋਈ ਸੀ।

ਅਪ੍ਰੈਲ ‘ਚ ਦੱਸਿਆ ਗਿਆ ਸੀ ਕਿ ਦਿੱਲੀ ਸਮੇਤ ਪੰਜ ਸਟੇਡੀਅਮਾਂ ‘ਚ ਬਹੁਤ ਕੰਮ ਦੀ ਲੋੜ ਹੈ। ਇਨ੍ਹਾਂ ‘ਚ ਹੈਦਰਾਬਾਦ, ਕੋਲਕਾਤਾ, ਮੁੰਬਈ ਅਤੇ ਮੋਹਾਲੀ ਸ਼ਾਮਲ ਹਨ। ਹਾਲਾਂਕਿ ਮੁਹਾਲੀ ‘ਚ ਵਿਸ਼ਵ ਕੱਪ ਦਾ ਕੋਈ ਮੈਚ ਨਹੀਂ ਹੋਣਾ ਹੈ। ਭਾਰਤ ‘ਚ ਕ੍ਰਿਕਟ ਦੀ ਅਥਾਹ ਪ੍ਰਸਿੱਧੀ ਕਾਰਨ ਬੀਸੀਸੀਆਈ ਪ੍ਰਸਾਰਣ ਅਧਿਕਾਰਾਂ ਤੋਂ ਕਰੋੜਾਂ ਰੁਪਏ ਕਮਾ ਰਿਹਾ ਹੈ ਪਰ ਜ਼ਿਆਦਾਤਰ ਸਟੇਡੀਅਮਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਬੁਨਿਆਦੀ ਸਹੂਲਤਾਂ ਵੀ ਨਹੀਂ ਹਨ।

ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ ਦੇ ਸੰਯੁਕਤ ਸਕੱਤਰ ਰਜਤ ਮਨਚੰਦਾ ਨੇ ਕਿਹਾ ਕਿ ਵਿਸ਼ਵ ਕੱਪ ਦੌਰਾਨ ਦਰਸ਼ਕਾਂ ਦੇ ਅਨੁਭਵ ਨੂੰ ਯਾਦਗਾਰ ਬਣਾਉਣ ‘ਤੇ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘ਅਸੀਂ ਪੰਜ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਦੇਣ ਲਈ ਬੀਸੀਸੀਆਈ ਦਾ ਧੰਨਵਾਦ ਕਰਦੇ ਹਾਂ। ਸਾਨੂੰ ਸਟੇਡੀਅਮ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨਾ ਹੋਵੇਗਾ ਤਾਂ ਜੋ ਦਰਸ਼ਕਾਂ ਦਾ ਤਜਰਬਾ ਯਾਦਗਾਰੀ ਰਹੇ। ਇਸ ‘ਚ ਦਰਸ਼ਕਾਂ ਦੀਆਂ ਸੀਟਾਂ ਨੂੰ ਬਦਲਣਾ, ਨਵੇਂ ਵਾਸ਼ਰੂਮ ਬਣਾਉਣਾ, ਪੇਂਟਿੰਗ ਅਤੇ ਟਿਕਟਾਂ ਦੇ ਸਾਫਟਵੇਅਰ ਨੂੰ ਬਦਲਣਾ ਸ਼ਾਮਲ ਹੈ।
ਅਰੁਣ ਜੇਤਲੀ ਸਟੇਡੀਅਮ ਦੀ ਬੈਠਣ ਦੀ ਸਮਰੱਥਾ ਲਗਭਗ 35,000 ਹੈ ਅਤੇ ਮਨਚੰਦਾ ਨੇ ਕਿਹਾ ਕਿ ਡੀਡੀਸੀਏ ਲਗਭਗ 10,000 ਸੀਟਾਂ ਨੂੰ ਬਦਲ ਦੇਵੇਗਾ। “ਅਸੀਂ ਦਰਸ਼ਕਾਂ ਨੂੰ ਕਿਫਾਇਤੀ ਦਰਾਂ ‘ਤੇ ਸਾਫ਼-ਸੁਥਰੇ ਵਾਸ਼ਰੂਮ, ਚੰਗਾ ਭੋਜਨ ਅਤੇ ਪਾਣੀ ਮੁਹੱਈਆ ਕਰਵਾਵਾਂਗੇ। ਹਾਊਸਕੀਪਿੰਗ ਸਟਾਫ ਵੀ ਵਧਾਇਆ ਜਾਵੇਗਾ। ਇਹ ਸਾਰਾ ਕੰਮ 15 ਸਤੰਬਰ ਤੱਕ ਮੁਕੰਮਲ ਕੀਤਾ ਜਾਣਾ ਹੈ।

ਉਨ੍ਹਾਂ ਦੱਸਿਆ ਕਿ ਆਈਸੀਸੀ ਅਤੇ ਬੀਸੀਸੀਆਈ ਦੀ ਟੀਮ ਜੁਲਾਈ ਦੇ ਤੀਜੇ ਹਫ਼ਤੇ ਸਟੇਡੀਅਮ ਦਾ ਮੁਆਇਨਾ ਕਰੇਗੀ। ਦੱਖਣੀ ਅਫਰੀਕਾ ਅਤੇ ਕੁਆਲੀਫਾਇਰ 7 ਅਕਤੂਬਰ ਨੂੰ ਦਿੱਲੀ ‘ਚ ਖੇਡੇ ਜਾਣੇ ਹਨ। ਇੱਥੇ 11 ਅਕਤੂਬਰ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਹੋਵੇਗਾ। ਬਾਕੀ ਮੈਚ 14 ਅਕਤੂਬਰ, 25 ਅਕਤੂਬਰ ਅਤੇ 6 ਨਵੰਬਰ ਨੂੰ ਹੋਣੇ ਹਨ।

Add a Comment

Your email address will not be published. Required fields are marked *