ਚੇਨਈ ‘ਚ ਹੋਵੇਗਾ IPL ਦਾ ਫਾਈਨਲ, ਮੋਟੇਰਾ ‘ਚ ਹੋਣਗੇ ਦੋ ਨਾਕਆਊਟ ਮੈਚ
March 24, 2024
![](http://mehakewattan.com/wp-content/uploads/2024/03/2024_3image_00_50_206058163ipl-ll.jpg)
ਨਵੀਂ ਦਿੱਲੀ — ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰਾਂ ਮੁਤਾਬਕ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਫਾਈਨਲ ਸੰਭਾਵਤ ਤੌਰ ‘ਤੇ 26 ਮਈ ਨੂੰ ਚੇਨਈ ਦੇ ਐੱਮ.ਏ.ਚਿਦੰਬਰਮ ਸਟੇਡੀਅਮ ‘ਚ ਖੇਡਿਆ ਜਾਵੇਗਾ। ਪਤਾ ਲੱਗਾ ਹੈ ਕਿ ਇਕ ਕੁਆਲੀਫਾਇਰ ਅਤੇ ਇਕ ਐਲੀਮੀਨੇਟਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਵੇਗਾ ਜਦਕਿ ਦੂਜਾ ਕੁਆਲੀਫਾਇਰ ਚੇਨਈ ਵਿਚ ਹੋਵੇਗਾ।
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, “ਆਈਪੀਐਲ ਗਵਰਨਿੰਗ ਕੌਂਸਲ ਨੇ ਪਿਛਲੇ ਸਾਲ ਦੇ ਸਾਬਕਾ ਚੈਂਪੀਅਨ (ਚੇਨਈ ਸੁਪਰ ਕਿੰਗਜ਼) ਦੇ ਘਰੇਲੂ ਮੈਦਾਨ ‘ਤੇ ਸ਼ੁਰੂਆਤੀ ਮੈਚਾਂ ਅਤੇ ਫਾਈਨਲ ਦੀ ਮੇਜ਼ਬਾਨੀ ਦੀ ਪਰੰਪਰਾ ਦਾ ਪਾਲਣ ਕੀਤਾ ਹੈ। ”ਬੀਸੀਸੀਆਈ ਨੇ ਆਮ ਚੋਣਾਂ ਦੀਆਂ ਤਰੀਕਾਂ ਨੂੰ ਧਿਆਨ ‘ਚ ਰੱਖਦੇ ਹੋਏ ਆਈਪੀਐੱਲ ਦੇ ਬਾਕੀ ਮੈਚਾਂ ਦੇ ਸ਼ਡਿਊਲ ਨੂੰ ਅੰਤਿਮ ਰੂਪ ਦਿੱਤਾ ਹੈ ਅਤੇ ਇਹ ਜਲਦੀ ਹੀ ਜਾਰੀ ਕੀਤਾ ਜਾਵੇਗਾ।